ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/158

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਿਧਾਰ ਗਈ ਤੇ ਮੈਨੂੰ ਬਦ-ਨਸੀਬ ਨੂੰ ਇਸ ਜ਼ਾਲਮ ਸਮਾਜ ਦੀਆਂ ਠੋਕਰਾਂ ਖਾਣ ਲਈ ਛਡ ਗਈ। ਹੁਣ ਮੈਂ ਤੇ ਮੇਰੇ ਭੈਣ ਭਰਾ ਇਸ ਦੁਨੀਆਂ ਵਿਚ ਬਿਲਕੁਲ ਇਕਲੇ ਸਾਂ। ਪਿਤਾ ਪਹਿਲੋਂ ਹੀ ਘਰ ਨਹੀਂ ਸੀ ਵੜਦਾ । ਮੈਂ ਘਰੋਂ ਬਾਹਰ ਨਹੀਂ ਸਾਂ ਨਿਕਲ ਸਕਦੀ। ਕਾਰਖਾਨੇ ਵਿਚੋਂ ਕੰਮਤੋਂ ਜਵਾਬ ਹੋ ਗਿਆ । ਘਰ ਵਿਚਖਾਣ ਨੂੰ ਕੁਝ ਵੀ ਨਹੀਂ ਸੀ, ਜੋ ਕੁਝ ਸੀ ਆਪ ਭੁਖੀ ਰਹਿਕੇ ਛੋਟੇ ਬਚਿਆਂ ਦਾ ਜੋ ਪੇਟ ਭਰਦੀ ਰਹੀ । ਅੰਤ ਬਹੁਤ ਤੰਗ ਆਕੇ ਮੈਂ ਕਲ ਰਾਤ ਆਪਣੇ ਭੈਣ ਭਰਾ ਨੂੰ ਪ੍ਰਮਾਤਮਾ ਦੇ ਆਸਰੇ ਛਡਕੇ ਸਦਾ ਲਈ ਘਰੋਂ ਨਿਕਲ ਤੁਰੀ। ਮੈਂ ਨਹਿਰ ਵਿਚ ਡੁੱਬ ਮਰਨ ਦਾ ਪੱਕਾ ਨਿਸਚਾ ਕਰ ਲਿਆ ਸੀ। ਤਿੰਨ ਦਿਨਾਂ ਤੋਂ ਲਗਾਤਾਰ ਭੁਖੀ ਹੋਣ ਕਰਕੇ ਮੇਰੇ ਸਰੀਰ ਵਿਚ ਜ਼ਰਾ ਜਿੰਨੀ ਵੀ ਤਾਕਤ ਨਹੀਂ ਸੀ। ਰਾਤ ਦੇ ਹਨੇਰੇ ਵਿਚ ਤੁਰਦਿਆਂ ਮੈਨੂੰ ਅਜਿਹਾ ਠੰਢਾ ਲਗਾ ਕਿ ਸਿਰ ਦੇ ਭਾਰ ਡਿੱਗ ਪਈ ਤੇ ਉਥੇ ਹੀ ਬੇ-ਹੋਸ਼ ਹੋ ਗਈ। ਸੁਰਿੰਦਰ ਦੀ ਦਰਦ ਭਰੀ ਕਹਾਣੀ ਖਤਮ ਹੋ ਗਈ, ਪਰ ਮੇਰੇ ਅਥਰੂ ਸਗੋਂ ਹੋਰ ਤੇਜ਼ ਹੁੰਦੇ ਜਾ ਰਹੇ ਸਨ। ਉਪਰ ਅਸਮਾਨ ਵਲ ਤਕਿਆ, ਦਿਨ ਕਾਫੀ ਚੜ ਆਇਆ ਸੀ, ਮੈਂ ਆਪਣੇ ਦਿਲ ਵਿਚ ਸਰਮਾਏਦਾਰਾਂ ਤੇ ਸਮਾਜ ਦੇ ਠੇਕੇਦਾਰਾਂ ਦੀਆਂ ਨਾ-ਜਾਇਜ਼ ਕਰਤੂਤਾਂ ਤੇ ਲਾਹਨਤਾਂ ਪਾ ਰਿਹਾ ਸਾਂ ਕਿ ਸੁਰਿੰਦਰ ਇਕ ਦਮ ਬੈਠੀ ੨ ਡਿਗ ਪਈ ।ਮੈਂ ਉਸ ਦੀ ਨਬਜ਼ ਫੜੀ,ਪਰ ਉਹ ਸਦਾ ਲਈ ਬੰਦ ਹੋ ਚੁਕੀ ਸੀ। ਉਸ ਦੀ ਆਤਮਾ ਪ੍ਰਮਾਤਮਾ ਕੋਲ ਪਹੁੰਚ ਚੁਕੀ ਸੀ ਤੇ ਮੈਂ ਉਸਦੀ ਚੁੰਨੀ ਲੈਕੈਂ ਉਸਦੇ ਸਾਰੇ ਸਰੀਰ ਤੇ ਪਾਦਿਤੀ। "yifs" -੧੫੭-