ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਬੁਢੇ ਜੇਹੇ ਮੁਸਾਫਿਰ ਨੇ ਮੁਸਕਰਾਂਦਿਆਂ ਜੁਆਬ ਦਿਤਾ ‘ਬਾਬਾ ! ਤੂੰ ਤਾਂ ਜੁਆਨੀ ਮਾਣ ਚੁਕਾ ਏਂ, ਰੱਬ ਖੈਰ ਕਰੇ ਸਾਡੀ ਤਾਂ ਅਜੇ ਮਸ ਹੀ ਫੁੱਟ ਰਹੀ ਏ।' ਮੁੰਡੇ ਨੇ ਕਿਹਾ ਅਤੇ ਬਾਬੇ ਦੇ ਮੋਢੇ ਕੋਲ ਖਲੋ ਕੇ ਬਾਹਰ ਤਕਣ ਲਗ ਪਿਆ। ਛੱਲਾਂ ਬੜੀਆਂ ਉੱਚੀਆਂ ਹੋ ਹੋ ਵੱਜਦੀਆਂ ਸਨ, ਵੇਖਕੇ ਮੁੰਡਾ ਹੋਰ ਘਬਰਾਇਆ । ਬਾਬਾ ਜੇ ਜਹਾਜ਼ ਡੁਬ ਗਿਆ, ਰੱਬ ਖੈਰ ਕਰੇ ਮੈਂ ਤਾਂ ਮਰ ਜਾਵਾਂਗਾ। ਈਸਰੀ ਤਾਂ ਮੈਨੂੰ ਬੜੀਆਂ ਗਾਲ੍ਹਾਂ ਕੱਢੇਗੀ । ਉਹ ਤਾਂ ਅਗੇ ਮੈਨੂੰ ਆਖਦੀ ਸੀ, ‘ਡੱਕਰੇ ਕਰਾਉਣਿਆ ਚੀਨ ਵਿਚ ਕੀ ਲੈਣ ਜਾਣਾ ਈ ' ਰਾਹ ਵਿਚ ਡੁੱਬ ਮਰਿਓਂ ਤਾਂ ਚੀਨ ਜਾਣ ਦਾ ਮਜਾ ਆ ਜਾਉ ਇਕ ਵਾਰ । ‘ਤੂੰ ਵੀ ਤਾਂ ਇਕ ਪਜਾਮਾਂ ਏਂ ਪਜਾਮਾ, ਭਲਾ ਤੂੰ ਆਪ ਹੀ ਦਸ, ਪਈ ਆਹ ਜੇਹੜੇ ਤੁਰਦੇ ਫਿਰਦੇ ਨੇ ਕੀ ਨਾ ਲਈਦਾ, ਕਵਤਾਣ (ਕਪਤਾਨ) ਇਹ ਵਾਧੂ ਹੀ ਨੇ। । ‘ਓਏ ਨਹੀਂ ਓਏ ਬਾਬਾ ! ਜਦੋਂ ਹੋਣੀ ਨੇ ਕਾਰਾ ਕਰਨਾ ਹੋਵੇ, ਫੇਰ ਨਹੀਂ ਓ ਇਹ ਕੜੇ ਕਪਟੈਣ (ਕਪਤਾਨ) ਕੁਛ ਕਰਨ ਜੋਗੇ ਹੁੰਦੇ।' ਮੁੰਡੇ ਦਾ ਮੂੰਹ ਰੋਣ ਹਾਕਾ ਹੋ ਗਿਆ । ਉਸ ਨੂੰ ਯਾਦ ਆ ਰਹੀਆਂ ਸਨ ਮਾਂ ਦੀਆਂ ਗਲਾਂ ਜਿਹੜੀਆਂ ਉਸ ਨੇ ਇਸ ਨੂੰ ਕਦੇ ਕਹੀਆਂ ਸਨ। ‘ਜੋ ਮੈਨੂੰ ਪਤਾ ਹੁੰਦਾ ਤਾਂ ਈਸਰੀ ਦਾ ਕਹਿਆ ਮੰਨ ਲੈਂਦਾ, ਕੀ ਲੈਣਾ ਸੀ ਚੀਨ ਨੂੰ ਜਾਕੇ। ਹਾਏ ਈਸਰੀ ! ਮੈਂ ਕੀ ਕਰਾਂ....ਉਂ ਉਂ ਊਂ ਹੂੰ ਹੂੰ ਹੂੰ.....।' ਤੇ ਉਹ ਰੋਣ ਲਗ ਪਿਆ। ਓਏ ਮੱਸਿਆ ! ਓਏ ਤੂੰ ਤਾਂ ਹਾਲੇ ਆਪਣੇ ਆਪ ਨੂੰਮੱਸ ਫੁੱਟ ਗੱਭਰੂ ਦਸਦਾ ਸੈਂ, ਓਏ ਹੁਣੇ ਨਿਆਣਿਆਂ ਨਾਲੋਂ ਵੀ ਨਿੱਘਰ ਗਿਆ ਏਂ। ਓਏ ਬੁਢੇ ਦਾ ਹੌਂਸਲਾ ਵੇਖ।' ਬੁਢੇ ਨੇ ਆਪਣੇ ਵਲ ਇਸ਼ਾਰਾ ਕਰਦਿਆਂ ਕਿਹਾ। -੧੫੯-