ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਊਂ ਊਂ ਊਂ ਓਏ ਬਾਬਾ ! ਮੈਂ ਨਹੀਓਂ ਚੜੀ ਚੀਨ ਜਾਣਾ ਐਸ ਕਪਟਣ ਨੂੰ ਕਹਿ ਸਾਨੂੰ ਵਾਪਸ ਬਿਲਟੀ ਕਰ ਦੇਵੇ । ਮੁੰਡਾ ਹਿਚਕੀਆਂ ਭਰ ਰਿਹਾ ਸੀ । ਓਏ ਹਾਹ ਕੀ ਨਵਾਂ ਬੌਲ ਸਿੱਖਿਆ ਈ, ਬਿਲਟੀ ਕੀ ਹੁੰਦਾ ਏ ?' ਬਾਬੇ ਦੇ ਮੂੰਹ ਤੇ ਹੈਰਾਨੀ ਭਰੀ ਮੁਸਕੁਰਾਹਟ ਸੀ। ਮੁੰਡਾ ਬਹੁਤਾ ਸਿੱਧਾ ਸੀ । ਉਸ ਨੂੰ ਆਪਣੇ ਨਵੇਂ ਸਿਖੇ ਸ਼ਬਦ ਤੇ ਮਾਣ ਸੀ। ਕੁਝ ਚਿਰ ਚੁਪ ਰਹਿ ਕੇ ਜ਼ਰਾ ਐਂਠ ਕੇ ਬੋਲਿਆ, ‘ਬਾਬਾ ਬਿਲਟੀ ਨਹੀਂ ਤੂੰ ਜਾਣਦਾ।' ਥੋੜਾ ਚਿਰ ਹੋਇਆ ਇਕ ਮਲਾਹ ਆਖਣ ਡਿਹਾ ਸੀ 'ਬਿਲਟੀ ਕਰ ਦੇਵਾਂਗੇ । ਮੈਂ ਪੁਛਿਆ ਉਹ ਕੀ ਹੁੰਦਾ ਤਾਂ ਉਸ ਨੇ ਜਵਾਬ ਦਿਤਾ ਸੀ ਅਖੇ ਕਿਸੇ ਚੀਜ਼ ਨੂੰ ਕਿਸੇ ਦੂਜੇ ਸ਼ਹਿਰ ਭੇਜਣ ਨੂੰ ਬਿਲਟੀ ਕਹਿੰਦੇ ਆ।' ਦੇ ‘ਹੱਛਾ.....।’ ਹੁਣ ਦੋਵੇਂ ਚੁਪ ਹੋ ਗਏ। ਦੋਵਾਂ ਦੀਆਂ ਗਲਾਂ ਕਥਾਂ ਤੋਂ ਪ੍ਰਤੀਤ ਹੁੰਦਾ ਸੀ ਕਿ ਦੋਵੇਂ ਕਿਸੇ ਇਕ ਪਿੰਡ ਦੇ ਵਸਨੀਕ ਹਨ। ਜਹਾਜ਼ ਨੇ ਖਤਰੇ ਦਾਘੁਗੂ ਵਜਾਇਆ,ਸਭ ਮੁਸਾਫਿਰ ਚੌਕੰਨੇ ਹੋ ਗਏ। ਥੋੜੇ ਚਿਰ ਬਾਅਦ ਸਭਨਾਂ ਨੂੰ ਬਚਣ ਦਾ ਸਾਮਾਨ ਦਿਤਾ ਗਿਆ। ਠੰਢੇ ਸਾਹ ਭਰਦੇ ਸਾਰੇ ਉਸ ਸਾਮਾਨ ਨੂੰ ਵਰਤਰਹੇ ਸਨ,ਹਰ ਪਾਸੇ ਇਕ ਅਜੀਬ ਜੇਹਾ ਨਜ਼ਾਰਾ ਰੰਗ ਫੈਲਾ ਰਿਹਾ ਸੀ। ਇਹ ਬਿੱਟਾਂ ਜੇਹੀਆਂ ਸਾਨੂੰ ਬਚਾ ਲੈਣਗੀਆਂ ।" ਮੱਸਾ ਬੋਲਿਆ। ‘ਚੁਪ ਕਰਕੇ ਗਲ ਵਿਚ ਪਾ ਲੈ। ਬਾਬੇ ਨੇ ਕਿਹਾ ‘ਮਾਂ ! ਮੈਨੂੰ ਦੋ ਪੈਸੇ ਦੇ ਦੇ । ਜਦੋਂ ਜਹਾਜ਼ ਡੁਬਿਆ ਮੈਂ ਤਾਂ ਥਲੇ ਜਾ ਕੇ ਅੰਗੂਰ ਖਰੀਦਣੇ ਨੇ। ਇਕ ਬਚੇ ਨੇ ਭੋਲੇ ਭਾ ਹੀ ਮਾਂ ਤੋਂ ਮੰਗ ਕੀਤੀ ਪਰ ਜਦ ਸਾਰੇ ਹਸ ਪਏ ਤਾਂ ਉਹ ਚੁਪ ਗਿਆ। ਮੱਸੇ ਨੇ ਬਚੇ ਦੀ ਗਲ ਸੁਣਕੇ ਕੁਝ ਚਿਰ ਸੋਚਿਆ ' ਕੀ ਸਚਮੁਚ ਹੇਠਾਂ ਜਾ ਕੇ ਸਾਨੂੰ ਅੰਗੂਰ ਮਿਲ ਸਕਣਗੇ, ਫੇਰ ਡੁਬਣ ਦਾ ਜਾ ਕੇ -੧੬੦-