ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਬੜਾ ਪਛਤਾਇਆ ‘ਮੈਂ ਪੁਛਿਆ ਹੀ ਕਿਉਂ ।' ਉਸਨੇ ਸੋਚਿਆ ਅਤੇ ਘਬਰਾਇਆ ਹੋਇਆ ਹਥ ਮਲਦਾ ਰਿਹਾ | ‘ਬੀਬੀ ! ਰੋ ਨਾ। ਉਨ੍ਹਾਂ ਦਾ ਹਾਲ ਵੇਖ ਜਿਹੜੇ ਆਪਣੇ ਟੱਬਰ ਦੇ ਕਈ ਜੀਅ ਰੋੜ੍ਹ ਆਏ ਆ। ਰਬ ਖੈਰ ਕਰੇ, ਹੁਣ ਰਾਜੀ ਖੁਸ਼ੀ ਆਪਣੇ ਘਰ ਪਹੁੰਚੀਏ।' ਮੱਸਾ ਹੁਣ ਬੜਾ ਦਾਨਾ ਜਾਪ ਰਿਹਾ ਸੀ। ‘ਰਬ ਖੈਰ ਕਰੇ, ਈਸਰੀ ਨੂੰ ਸਾਡੇ ਜਹਾਜ਼ ਡੁਬਣ ਦੀ ਖਬਰ ਨਾ ਮਿਲੇ ।' ਉਹ ਵੀ ਡੁਸਕਿਆ ।ਪਰ ਹੁਣ ਉਸ ਦੇ ਸਾਹਮਣੇ ਮੁਮਤਾਜ ਵਰਗੀ ਸੋਹਣੀ ਕੁੜੀ ਬੈਠੀ ਸੀ । ਇਸ ਕਰਕੇ ਉਹ ਜ਼ਰਾ ਸੰਭਲ ਗਿਆ । ਮੁਮਤਾਜ਼ ਨੇ ਸੀਨੇ ਤੇ ਪੱਥਰ ਰੱਖਕੇ ਆਪਣੇ ਅੱਬਾ ਦਾ ਦਰਦ ਨੱਪ ਲਿਆ ਅਤੇ ਆਪਣੇ ਫੱਟੜ ਸਾਥੀਆਂ ਦੀ ਸੰਭਾਲ ਵਿਚ ਰੁਝ ਗਈ। ਪਹਿਲਾਂ ਤਾਂ ਉਸ ਝਿਜਕ ਮਹਿਸੂਸ ਕੀਤੀ ਇਸ ਨਵੇਂ ਜੀਵਨ ਦੇ ਨਾਲ ਹੀ ਉਸ ਨੂੰ ਨਵਾਂ ਸੁਭਾ ਵੀ ਮਿਲ ਗਿਆ ਸੀ। ਉਹ ਸਭਨਾਂ ਦੀ ਸੇਵਾ ਕਰ ਰਹੀ ਸੀ, ਉਸ ਦੇ ਦਿਲ ਵਿਚ ਕਿਸੇ ਢੂੰਡ ਦੀ ਲਗਨ ਜੇਹੀ ਲਗੀ ਹੋਈ ਸੀ ਤੇ ਜਦ ਉਸ ਨੇ ਆਪਣੇ ਪਹਿਲੇ ਜਹਾਜ਼ ਦੇ ਕਪਤਾਨ ਨੂੰ ਵੇਖਿਆ ਤਾਂ ਗੁਆਚੀ ਹੋਈ ਖੁਸ਼ੀ ਉਸ ਨੂੰ ਮਿਲ ਗਈ ਜਾਪੀ । ਉਸਨੇ ਦਲੇਰੀ ਤੋਂ ਕੰਮ ਲੈਂਦਿਆਂ ਉਸ ਦੀ ਸੇਵਾ ਕੀਤੀ। ਕਪਤਾਨ ਉਸ ਦੇ ਤੁਰੇ ਫਿਰਦੇ ਬੁਤ ਨੂੰ ਰੀਝਾਈਆਂ ਅੱਖਾਂ ਨਾਲ ਤਕਦਾ ਰਹਿੰਦਾ ਤੇ ਉਹ ਆਪਣੇ ਸ਼ਰੀਰ ਤੇ ਕਿਸੇ ਦੀ ਨਜ਼ਰ ਦਾ ਨਿੱਘ ਜੇਹਾ ਮਹਿਸੂਸ ਕਰਦੀ ਰਹਿੰਦੀ । ਸਾਰਾ ਦਿਨ ਸੰਭਲ ਸੰਭਾਲ ਵਿਚ ਹੀ ਬੀਤ ਗਿਆ। ਦੂਜੀ ਸ਼ਾਮ ਨਵੇਂ ਸੰਦੇਸ਼ ਲੈ ਕੇ ਆ ਗਈ ਮੁਮਤਾਜ ਪਿਛਲੀ ਸ਼ਾਮ ਵਾਂਗ ਡੈੱਕ ਤੇ ਜਾ ਖਲੋਤੀ। ਕਪਤਾਨ ਦੇ ਦਿਲ ਵਿਚ ਵੀ ਰੀਝ ਜਾਗੀ। ਉਹ ਵੀ ਬਿਸਤਰੇ ਵਿਚੋਂ ਨਿਕਲ ਕੇ ਮੁਮਤਾਜ ਦੇ ਪਿਛੇ ਜਾ ਖਲੋਤਾ। ਸ਼ਾਮ ਵਾਲਾ ਸੂਰਜ ਪਲ ਪਲ ਡੁਬਦਾ ਜਾ ਰਿਹਾ -੧੬੭-