ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੀ । ਕਲ੍ਹ ਵਰਗਾ ਹੀ ਦਿ੍ਸ਼ ਸੀ । ਕਲ ਮੌਤ ਅਜੋ ਸਿਰਾਂ ਤੇ ਘੁੰਮ ਰਹੀ ਸੀ ਪਰ ਅਜ ਮੌਤ ਆਪਣੇ ਜੌਹਰ ਦਿਖਾ ਕੇ ਇਕ ਜ਼ਿੰਦਾ ਮਿਸਾਲ ਪੈਦਾ ਕਰ ਗਈ ਸੀ। ਮੁਮਤਾਜ ਦੇ ਦਿਲ ਤੇ ਅਬਾ ਦੀ ਮੌਤ ਦਾ ਗਮ ਸੀ ਪਰ ਕਪਤਾਨ ਦੇ ਪਿਆਰ ਦੀ ਖੁਸ਼ੀ ਸੀ। ਛੂਹਾਂ ਚੀਜ਼ਾਂ ਦਾ ਮੇਲ ਸੀ ਅਤੇ ਮੁਮਤਾਜ ਹੈਰਾਨ ਜੇਹੀ ਸੀ। ‘ਕੇਡੀ ਸੁਹਣੀ ਸ਼ਾਮ ਏ।' ਕਪਤਾਨ ਨੇ ਦੂਰ ਤਕਦਿਆਂ ਕਿਹਾ । ਹਾਂ.....ਬੜੀ ਸੋਹਣੀ ਸ਼ਾਮ।' ਮੁਮਤਾਜ ਨੇ ਪਰੋੜਤਾ ਕੀਤੀ। ‘ਤੁਹਾਡੇ ਅਬਾ ਦੀ ਮੌਤ ਦਾ ਬੜਾ ਅਫਸੋਸ ਏ । ‘ਜੀ ? ਹਾਂ ।` ਲੰਮਾ ਸਾਹ ਭਰਦਿਆਂ ਮਮਤਾਜ ਨੇ ਕਿਹਾ, ਕੁਝ ਚਿਰ ਦੋਵੇਂ ਚੁਪ ਰਹੇ। ਜਹਾਜ਼ ਦੀ ਰਫਤਾਰ ਨਾਲ ੨ ਹੀ ਲਹਿਰਾਂ ਜ਼ੋਰ ਫੜ ਰਹੀਆਂ ਸਨ ਦੋਵੇਂ ਲਹਿਰਾਂ ਵਿਚ ਗੁਆਚੇ ਜਾਪ ਰਹੇ ਸਨ। ਸ਼ਾਮ ਬੀਤ ਗਈ, ਰਾਤ ਫੈਲ ਗਈ। ਅਕਾਸ਼ ਤੇ ਚੰਨ ਦੀ ਟਿੱਕੀ ਚਮਕ ਰਹੀ ਸੀ। ਚੰਨ ਦੀ ਚਾਨਣੀ ਦੂਹਾਂ ਦੇ ਚਿਹਰਿਆਂ ਤੇ ਪੈ ਕੇ ਇਕ ਹੁਸਨ ਪੈਦਾ ਕਰ ਰਹੀ ਸੀ। ਅਕਾਸ਼ ਬਿਲਕੁਲ ਸਾਫ ਹੋਣ ਕਰਕੇ ਚੰਨ ਦੀ ਰੌਸ਼ਨੀ ਬੜੀ ਤੇਜ਼ ਸੀ । ਮੱਸੇ ਨੇ ਵੇਖਦਿਆਂ ਹੀ ਦੁਹਾਂ ਨੂੰ ਪਹਿਚਾਣ ਲਿਆ। ਉਹ ਚੁਪ ਕਰਕੇ ਪਰਤ ਗਿਆ । ਉਸ ਦੀ ਜ਼ਬਾਨ ਚੁਪ ਸੀ ਪਰ ਉਸ ਦਾ ਮਨ ਬੜਾ ਕੁਝ ਕਹਿ ਰਿਹਾ ਸੀ, ਉਸ ਦਾ ਭੋਲਾ ਚਿਹਰਾ ਇਹ ਸੀਨ ਵੇਖਕੇ ਬੱਚਿਆਂ ਵਾਂਗ ਉਦਾਸ ਹੋ ਗਿਆ, ਮੁਮਤਾਜ ਉਸ ਦੀ ਹਰਕਤ ਜਾਣ ਗਈ ਪਰ ਕਪਤਾਨ ਬੇ-ਖਬਰ ਸੀ । ‘ਤੁਸੀਂ ਕੀ ਸੋਚ ਰਹੇ ਓ ? ਕਪਤਾਨ ਨੇ ਗਲ ਛੇੜਨ ਦੇ ਲਹਿਜੇ ਵਿਚ ਕਿਹਾ। “ਕੁਛ ਨਹੀਂ.....ਇਹ ਮਸਾ ਬੜਾ ਭੋਲਾ ਏ.....ਸਾਨੂੰ ਵੇਖ ਕੇ ਮੁੜ ਗਿਆ ਏ.....ਵਿਚਾਰਾ..... ਮੁਮਤਾਜ ਨੂੰ ਕੁਝ ਨਹੀਂ ਸੀ -੧੬੮-