ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੁਝ ਰਿਹਾ। “ਹਾਂ......ਜੱਟ ਜੇਹਾ ਲਗਦਾ ਏ......ਇਹ ਕੀ ਜਾਣੇ.....ਚੰਨ ਦੀ ਰੌਸ਼ਨੀ ਬੜੀ ਸੁਹਣੀ ਲਗਦੀ ਏ । ਕਪਤਾਨ ਦੇ ਖਿਆਲ ਵੀ ਖਿਲਰੇ ਹੋਏ ਸਨ। ‘ਚਲੋ ਸਾਨੂੰ ਅੰਦਰ ਜਾਣਾ ਚਾਹੀਦਾ ਏ । ਤੁਹਾਡੀ ਸਿਹਤ...।' ਤੇ ਉਹ ਫੇਰ ਘਬਰਾਈ ਹੋਈ ਜਾਪਦੀ ਸੀ। ਕਪਤਾਨ ਵੀ ਉਸ ਦਾ ਕਹਿਆ ਨਾ ਮੋੜ ਸਕਿਆ ਅਤੇ ਦੋਵੇਂ ਆਪਣੇ ਕਮਰੇ ਅੰਦਰ ਚਲੇ ਗਏ । ਉਹ ਕੋਈ ਖਾਸ ਗਲ ਨਾ ਕਰ ਸਕੇ । ਮੁਮਤਾਜ ਕਾਫੀ ਉਦਾਸ ਸੀ। ਦਿਨ ਚੜ੍ਹਦਾ ਅਤੇ ਬੀਤ ਜਾਂਦਾ, ਸ਼ਾਮ ਆਉਂਦੀ ਅਤੇ ' ਗੁਜ਼ਰ ਜਾਂਦੀ, ਰਾਤ ਫੇਲਦੀ, ਉਦੋਂ ਚੰਨ ਹੁੰਦਾ, ਰੌਸ਼ਨੀ ਹੁੰਦੀ, ਉਹ ਦੋਵੇਂ ਡੈੱਕ ਤੇ ਬੈਠਦੇ, ਕਈ ਕਈ ਗਲਾ ਕਰਦੇ । ਮੱਸਾ ਤੱਕਦਾ ਅਤੇ ਚੁਪ ਚਾਪ ਬੈਠਾ ਰਹਿੰਦਾ । ਉਹ ਦਿਨ ਵਿਚ ਕਈ ਵਾਰੀ ਮੁਮਤਾਜ ਨਾਲ ਗਲਾਂ ਕਰਦਾ ਪਰ ਆਪਣੇ ਦਿਲ ਦਾ ਭੇਤ ਨਾ ਦਸ ਸਕਦਾ। ਇਸੇ ਕਰਕੇ ਰਾਤ ਨੂੰ ਸੌਣ ਵੇਲੇ ਉਹ ਰੋ ਪੈਂਦਾ, ਪਰ ਮੁਮਤਾਜ ਨੂੰ ਪਤਾ ਨਾ ਲਗਦਾ। ਮੁਮਤਾਜ ਦੇ ਦਿਲ ਵਿਚ ਅੱਬਾ ਜਾਨ ਦੀ ਮੌਤ ਦਾ ਦਰਦ ਥੋੜਾ ਥੋੜਾ ਵਹਿੰਦਾ ਰਹਿੰਦਾ ਸੀ ਪਰ ਕਪਤਾਨ ਦਾ ਮਿਲਾਪ ਉਸ ਨੂੰ ਉਸ ਦਾ ਦਰਦ ਭੁਲਾ ਦਿੰਦਾ ਤੇ ਇਵੇਂ ਹੀ ਹਫਤਾ ਬੀਤ ਗਿਆ। ਮੁਮਤਾਜ ਦਾ ਸ਼ਹਿਰ ਆ ਗਿਆ। ਉਹ ਸਖਤ ਘਬਰਾ ਗਈ। ਉਹ ਕਪਤਾਨ ਨਾਲੋਂ ਨਿਖੜਨਾ, ਮੌਤ ਸਮਝਦੀ ਸੀ। ਉਹ ਸੋਚਦੀ, ‘ਆਖਰ ਉਮਰ ਭਰ ਲਈ ਵਿੱਛੜ ਜਾਣ ਦੀ ਤਾਕਤ ਕਿਥੋਂ ਲਿਆਵਾਂ ?' ਤੇ ਉਸ ਦਾ ਇਹ ਸੁਆਲ ਹੱਲ ਹੋ ਗਿਆ ਜਦ ਉਸ ਨੂੰ ਇਕ ਖਿਆਲ ਸੁਝਿਆ। ‘ਕੀ ਤੁਸੀਂ ਮੈਨੂੰ ਆਪਣੇ ਨਾਲ ਰਖ ਲਵੋਗੇ। ਮੈਂ ਆਪਣੇ ਸ਼ਹਿਰ ਨਹੀਂ ਉਤਰਾਂਗੀ। ਜਿਥੇ ਮੇਰੇ ਅਬਾ ਜਾਨ ਮੈਥੋਂ ਖੁਸ ਗਏ, -੧੬੯-