ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਉਥੇ ਦੂਜੇ ਜੀਅ ਵੀ ਮੈਂ ਵਿਛੜ ਚੁਕੇ ਸਮਝ ਲਾਂਗੀ। ਤੁਸੀਂ ਦਸੋ...। ਮੁਮਤਾਜ ਨੇ ਤਰਲੇ ਨਾਲ ਕਿਹਾ। ‘ਮੁਮਤਾਜ ! ਮੈਂ ਵੀ ਇਹੋ ਚਾਹੁੰਨਾ......।’ ‘ਤਾਂ ਕੀ ਤੁਸੀਂ ਮੇਰਾ ਜੀਵਨ ਭਰ ਸਾਥ ਦੇਵੇਗੇ ?? ‘ਹਾਂ ਤਾਜੀ........।’ ਕਪਤਾਨ ਦੇ ਚਿਹਰੇ ਤੇ ਮੁਸਕੁਰਾਹਟ ਸੀ। ਓ ਚੰਗੇ ਮਾਲਿਕ.....।' ਮੁਮਤਾਜ ਖੁਸ਼ੀ ਵਿਚ ਆਪਾ ਗਈ। ਉਸ ਦੀਆਂ ਅਖਾਂ ਬੰਦ ਹੋ ਗਈਆਂ ਤੇ ਇਹ ਪਤਾ ਨਹੀਂ ਹਥ ਜੋੜ ਕੇ ਕੀ ਅਰਦਾਸਾਂ ਕਰ ਰਹੀ ਸੀ। ਭੁਲ ਜਹਾਜ਼ ਬੰਦਰਗਾਹ ਵਿਚ ਇਕ ਦੋ ਦਿਨ ਠਹਿਰਿਆ। ਇਹ ਪੀਨਾਂ ਦੀ ਬੰਦਰਗਾਹ ਸੀ। ਕੋਈ ਜ਼ਿਆਦਾ ਸਫਾਈ ਅਤੇ ਨਾਹੀ ਕੋਈ ਸਜਾਵਟ ਸੀ । ਫਿਰ ਵੀ ਕਪਤਾਨ ਸ਼ਾਮ ਪਈ ਤੇ ਬੰਦਰਗਾਹ ਵਿਚ ਟਹਿਲਣਾ ਚਾਹੁੰਦਾ ਸੀ ਤੇ ਇਸ ਸ਼ਹਿਰ ਦੀਆਂ ਮਸ਼ਹੂਰ ਥਾਵਾਂ ਵੇਖਣ ਦਾ ਵੀ ਬੜਾ ਚਾਹਵਾਨ ਸੀ । ਇਸੇ ਕਰਕੇ ਅਜ ਸਵੇਰ ਤੋਂ ਹੀ ਉਹ ਚਾਈਨੀਸ ਬੁਡੀਸਟ ਟੈਂਪਲ ਵੇਖਣ ਲਈ ਚਲਿਆ ਗਿਆ । ਇਸ ਟੈਂਪਲ ਵਿਚ ਕੀਤੀ ਗਈ ਬੇ ਮਿਸਾਲ ਚਿਤ੍ਰਕਾਰੀ ਨੇ ਉਸ ਨੂੰ ਚਕਿਤ ਕਰ ਦਿਤਾ। ਬੁਤਾਂ ਦੀ ਘਾੜਤ ਮੂੰਹ ਬੋਲਦੀ ਤਸਵੀਰ ਸੀ। ਫਿਰ ਇਹ ਟੈਂਪਲ ਏਡਾ ਵਡਾ ਕਿ ਮਾਮੂਲੀ ਇਨਸਾਨ ਇਸ ਦਾ ਤੀਜਾ ਹਿੱਸਾ ਵੇਖ ਕੇ ਹੀ ਸਾਹੋ ਸਾਹ ਹੋ ਜਾਏ । ਇਹ ਟੈਂਪਲ ਵੇਖਣ ਲਈ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ, ਕਿਉਂਕਿ ਇਸ ਚਿਤ੍ਰਕਾਰੀ ਨੂੰ ਕਿਸੇ ਚੀਨੀ ਧਨਾਢ ਨੇ ਪਹਾੜੀ ਉਤੇ ਸ਼ਸ਼ੋਭਤ ਕਰਵਾਇਆ ਹੋਇਆ ਹੈ। ਇਸ ਦੇ ਉਤੇ ਚੜ੍ਹ ਜਾਈਏ ਤਾਂ ਸ਼ਹਿਰ ਵਿਚ ਤੁਰਦੇ ਫਿਰਦੇ ਬੰਦੇ ਕੀੜੀਆਂ ਦੀ ਤਰ੍ਹਾਂ ਜਾਪਣ ਲਗ ਪੈਂਦੇ ਹਨ । ਕਪਤਾਨ ਦਾ ਖਿਆਲ ਤਾਂ ਸੀ ਕਿ ਬੁਡੀਸਟ ਟੈਂਪਲ ਵੇਖਣ ਤੋਂ ਬਾਅਦ ਹੋਰ ਥਾਵਾਂ ਵੀ ਵੇਖੇਗਾ ਪਰ ਥਕਾਵਟ ਨਾਲ ਚੂਰ ਹੋਣ ਕਰਕੇ ਉਸ ਨੇ ਇਕ ਹੋਰ ਜਗ੍ਹਾ ਵੇਖਕੇ ਪਰਤਣਾ ਚਾਹਿਆ | -੧੭੦-