ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਚੌਥੇ ਮਹੀਨੇ ਦੀ ਪਹਿਲੀ ਤਰੀਕ ਸ਼ਾਮ ਨੂੰ ਸਾਢੇ ਛੇ ਵਜੇ ਕੰਪਨੀ ਬਾਗ ਅੰਮ੍ਰਿਤਸਰ ਕਲਬ ਦੇ ਨਾਲ ਵਾਲੇ ਪਲਾਟ ਵਿਚ ਮੈਂ ਆਪ ਜੀ ਦੀ ਇੰਤਜ਼ਾਰ ਕਰਾਂਗੀ । ਮੈਂ ਉਸ ਵੇਲੇ ਕਾਸ਼ਨੀ ਰੰਗ ਦਾ ਕਰੇਪ ਦਾ ਸੂਟ ਪਾਇਆ ਹੋਵੇਗਾ, ਵਕਤ ਸਿਰ ਪੁਜ ਜਾਣਾ, ਦੇਖਣਾ ਕਿਤੇ ਦੇਰ ਨਾ ਕਰਨੀ। ਹੋਰ ਬਹੁਤਾ ਕੁਝ ਨਹੀਂ ਲਿਖਦੀ, ਮਿਲਕੇ ਹੀ ਦਿਲ ਦੇ ਜੰਦਰੇ ਖੋਲਾਂਗੇ।ਆਸ ਹੈ ਮੇਰੀ ਰੀਝ ਨੂੰ ਪੂਰਾ ਕਰੋਗੇ ਤੇ ਨੀਯਤ ਸਮੇਂ ਸਿਰ ਪੁਜ ਜਾਉਗੇ | ਤੁਹਾਡੀ ਆਪਣੀ ਅਣਮਿਲੀ ਓਮਾ ਚਿਠੀ ਪੜਨ ਤੋਂ ਬਾਦ ਮਨਜੀਤ ਦੇ ਰੋਮ ਰੋਮ ਵਿਚ ਨਸ ਨਸ ਵਿਚ ਖੁਸ਼ੀ ਦੀ ਲਹਿਰ ਦੌੜ ਗਈ। ਚਿਠੀ ਪੜਕੇ ਜਿਵੇਂ ਉਸ ਨੂੰ ਚੰਨ ਹੀ ਚੜ ਪਿਆ ਹੋਵੇ। ਉਸ ਨੂੰ ਇਦਾਂ ਮਹਿਸੂਸ ਹੁੰਦਾ ਸੀ ਜਿਵੇਂ ਉਸ ਨੂੰ ਕੋਈ ਵਡਾ ਖਜ਼ਾਨਾ ਲਭ ਪਿਆ ਹੋਵੇ ਤੇ ਉਹ ਉਸ ਨੂੰ ਪ੍ਰਾਪਤ ਕਰਕੇ ਖੁਸ਼ੀ ਵਿਚ ਮਾਨੋਂ ਪਾਗਲ ਹੋਰਿਹਾ ਹੋਵੇ। ਚਿਠੀ ਦਾ ਇਕ ਇਕ ਅਖਰ ਉਸ ਲਈ ਰਬੀ ਬਾਣੀ ਦਾ ਪੈਗਾਮ ਦੇ ਰਿਹਾ ਸੀ, ਸ਼ਹਿਦ ਵਰਗੀ ਮਿਠਾਸ ਭਰ ਰਿਹਾ ਸੀ । ਚਿਠੀ ਮਨਜੀਤ ਦੇ ਹਥ ਵਿਚ ਫੜੀ ਹੋਈ ਸੀ, ਦੋ ਵਾਰੀ ਉਹ ਪੜ੍ਹ ਚੁਕਾ ਸੀ ਤੇ ਇਕ ਵਾਰੀ ਹੋਰ ਪੜ੍ਹਨ ਨੂੰ ਉਸਦਾ ਦਿਲ ਕਰਦਾ ਸੀ। ‘ਕੀ ਇਹ ਜੋ ਕੁਝ ਮੈਂ ਪੜ ਰਿਹਾ ਹਾਂ, ਠੀਕ ਹੈ ? ਓਮਾ ਮੈਨੂੰ ਮਿਲੇਗੀ ਉਹ ਅਖਾਂ ਖੋਲ ਖੋਲਕੇ ਚਿਠੀ ਦੇ ਲਫਜ਼ਾਂ ਨੂੰ ਘੂਰਦਾ ਤੇ ਖੁਸ਼ੀ ਵਿਚ ਮਸਤ ਹੋ ਨਚ ਉਠਦਾ, ਖੀਵਾ ਹੋ ਹੋ ਪੈਂਦਾ । ਕੁਝ ਅਖਰਾਂ ਦੀ ਇਸ ' ਚਿਠੀ ਨੇ ਉਸਦੇ ਮਨ ਦੀਆਂ ਕੋਮਲ ਤਾਰਾਂ ਨੂੰ ਛੇੜਕੇ ਉਸ ਵਿਚ ਮਧੁਰ ਸੰਗੀਤ ਪੈਦਾ ਕਰ ਦਿਤਾ। ਉਸ ਫਿਰ ਚਿਠੀ ਨੂੰ ਪੜਿਆ, ਪੜ੍ਹਨ ਤੋਂ ਬਾਦ ਚਿਠੀ ਲਪੇਟ ਕੇ ਉਸ ਕੋਟ ਦੀ ਜੇਬ ਵਿਚ ਪਾ ਦਿਤੀ ਤੇ ਸਾਹਮਣੇ ਕਲੰਡਰ ਵਲ ਤਕਿਆ ਅਜ ਚੌਥ ਮਹੀਨੇ ਦੀ -੧੮੧-