ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆਂ.pdf/183

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਿਲੀ ਤਰੀਕ ਸੀ। ਫਿਰ ਹਥ ਤੇ ਲਗੀ ਘੜੀ ਵਲ ਨਜ਼ਰ ਦੁੜਾਈ, ਪੰਜ ਵਜਕੇ ਵੀਹ ਮਿੰਟ ਹੋ ਚੁਕੇ ਸਨ। ਮਨਜੀਤ ਮੂੰਹ ਨਾਲ ਸੀਟੀ ਵਜਾਂਦਾ ਕਮੀਜ਼ ਲਾਹ ਰਿਹਾ ਸੀ ਕਿ ਸ਼ਸ਼ੀ ਫਿਰ ਕਮਰੇ ਅੰਦਰ ਆਈ ਤੇ ਮਨਜੀਤ ਵਲ ਤਕਕੇ ਬੋਲੀ, ‘ਵੀਰ ਜੀ, ਕਿਸ ਦੀ ਚਿਠੀ ਆਈ ਹੈ।'

“ਕਿਸੇ ਦੀ ਵੀ ਨਹੀਂ।’ ਮਨਜੀਤ ਦਾ ਜਵਾਬ ਸੀ।

‘ਹੈਂ, ਕਿਸੇ ਦੀ ਵੀ ਨਹੀਂ?' ਸ਼ਸ਼ੀ ਨੇ ਅਖਾਂ ਤੇ ਮੂੰਹ ਉਪਰ ਚੜਾਂਦੇ ਕਿਹਾ।

ਮਨਜੀਤ ਨੇ ਕੋਈ ਜਵਾਬ ਨਾ ਦਿਤਾ। ਮੁਸਕ੍ਰਾਹਟ ਉਸਦੇ ਬੁਲਾਂ ਤੇ ਨਾਚ ਕਰ ਰਹੀ ਸੀ।

‘ਦਸੋ ਨਾ ਵੀਰ ਜੀ, ਕਿਸਦੀ ਚਿਠੀ ਆਈ ਹੈ।' ਸ਼ਸ਼ੀ ਨੇ ਤਰਲੇ ਨਾਲ ਕਿਹਾ।

'ਕਿਸੇ ਦੋਸਤ ਦੀ ਚਿਠੀ ਹੈ।'

'ਸ਼ਸ਼ੀ ਨੂੰ ਸ਼ਾਇਦ ਯਕੀਨ ਆ ਗਿਆ ਜਾਪਦਾ ਸੀ, ਉਹ ਨੂੰ ਚੁਪ ਕਰ ਗਈ, ਪਰ ਉਸ ਵਿਚਾਰੀ ਨੂੰ ਅਸਲੀਅਤ ਦਾ ਕੀ ਪਤਾ ਸੀ?

‘ਸ਼ਸ਼ੀ ਟੈਚੀ ਵਿਚੋਂ ਮੇਰੇ ਕਪੜੇ ਕਢ, ਮੈਂ ਮੂੰਹ ਹਥ ਧੋ ਆਵਾਂ, ਮੈਂ ਅਜ ਛੇਤੀ ਬਾਹਰ ਜਾਣਾ ਹੈ।' ਮਨਜੀਤ ਨੇ ਹੈਂਗਰ ਤੋਂ ਤੋਲੀਆਂ ਲਾਂਦੇ ਕਿਹਾ।

'ਅਛਾ ਵੀਰ ਜੀ ਪਰ ਅਜ ਛੇਤੀ ਕਿਥੇ ਜਾਣਾ ਹੈ, ਥੋੜਾ ਆਰਾਮ ਤਾਂ ਕਰ ਲਵੋ?'

ਮਨਜੀਤ ਬਿਨਾਂ ਜਵਾਬ ਦਿਤੇ ਕਮਰੇ ਵਿਚੋਂ ਬਾਹਰ ਨਿਕਲ ਗਿਆ।

[... ... ... ... ... ...]

ਤੇ ਹੁਣ ਮਨਜੀਤ ਕੰਪਨੀ ਬਾਗ ਵਿਚ ਰੈਡ ਕਰਾਸ ਸੋਸਾਇਟੀ ਦੇ ਦਫਤਰ ਕੋਲੋਂ ਦੀ ਲੰਘ ਰਿਹਾ ਸੀ। ਕਪੜੇ ਉਸ ਨੇ

-੧੮੨-