ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਨਕਲਾਬ


'ਬਾਬੂ ਜੀ ਚਾਰ ਪੈਸੇ! ਮੈਨੂੰ ਬਹੁਤ ਭੁਖ ਲਗੀ ਹੈ।'

'ਨਹੀਂ ਭਈ ਨਹੀਂ।' ਮੈਂ ਛੁਟਕਾਰਾ ਪਾਉਣ ਲਈ ਕਿਹਾ।

‘ਬਾਬੂ ਜੀ ਤੁਹਾਡਾ ਭਲਾ ਹੋਵੇ, ਮੈਂ ਤਿੰਨਾਂ ਦਿਨਾਂ ਤੋਂ ਭੁਖੀ ਹਾਂ, ਬਾਬੂ ਜੀ ਪ੍ਰਮਾਤਮਾ ਦੇ ਨਾਮ ਤੇ ਚਾਰ ਪੈਸੇ।'

ਮੈਂ ਚੁਪ ਕਰਕੇ ਤੁਰੀ ਗਿਆ, ਉਹ ਮੇਰੇ ਪਿਛੇ ੨ ਆਂਦੀ ਗਈ ਤੇ ਫਿਰ ਹੌਲੀ ਆਵਾਜ਼ ਵਿਚ ਬੋਲੀ,

'ਬਾਬੂ ਜੀ ਸਲਾਮਤ ਰਹੋ, ਕੇਵਲ ਚਾਰ ਪੈਸੇ, ਭੁਖ ਨਾਲ ਮੇਰੀਆਂ ਆਂਦਰਾਂ ਖੁਸਦੀਆਂ ਜਾ ਰਹੀਆਂ ਹਨ। ਮੈਂ ਭੁਖ ਨਾਲ ਤੜਫ ਤੜਫ ਕੇ ਮਰ ਜਾਵਾਂਗੀ।'

ਮੈਨੂੰ ਉਸ ਤੇ ਤਰਸ ਆ ਗਿਆ, ਜੇਬ ਵਿਚ ਹਥ ਮਾਰਿਆ ਚੁਆਨੀ ਹੱਥ ਵਿਚ ਆਈ, ਚੁਆਨੀ ਉਸ ਵਲ ਵਧਾਈ।

'ਬਾਬੂ ਜੀ ਮੇਰੇ ਕੋਲ ਬਾਕੀ ਪੈਸੇ ਨਹੀਂ।' ਉਸ ਨਿਮਰਤਾ

-੧੦੦-