ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨੂਰਾਂ ‘ਧੁਮਕ......ਧਮ......ਧਮ......ਧੁਮਕ' ਤਬਲੇ ਦੀ ਤਾਲ



ਨਾਲ ਬਜ਼ਾਰ ਦਾ ਸਾਰਾ ਵਾਤਾਵਰਨ ਗੂੰਝਣ ਲਗਾ ।


ਟੁਣ.....ਟੁਣਕ.....ਟੁਣਕ......ਟੁਣ ਸਿਤਾਰ ਵਿਚੋਂ ਸੰਗੀਤ ਦੀ ਮਧੁਰ ਫੁਹਾਰ ਸਾਰੇ ਚੁਗਿਰਦੇ ਨੂੰ ਸੀਤਲ ਕਰਨ ਲਗੀ। ਸਾਰੰਗੀ ਦੇ ਹਿਰਦੇ ਵਿਚੋਂ ਤੜਪ ਨਿਕਲੀ। ਇਕ ਕੋਮਲ ਤੇ ਸੱਵਛ ਗਲੇ ਵਿਚੋਂ ਆਵਾਜ਼ ਆਈ, ਉਹ ਦੁਨੀਆਂ ਵਾਲੇ ਕਿਤਨੇ ਜ਼ਾਲਮ ਹੈਂ ਤੇਰੀ ਦੁਨੀਆਂ 8...... ਮੈਂ ਤੁਰਦਾ ਤੁਰਦਾ ਖਲੋ ਗਿਆ, ਇਕ ਦਮ ਉਸੇ ਵੇਲੇ ਉਨ੍ਹਾਂ ਪੈਰਾਂ ਤੇ । ਮੇਰੀ ਆਤਮਾ ਤੜਫ ਉਠੀ, ਕੁਰਲਾ ਉਠੀ, ਬੇ-ਚੈਨ ਹੋ ਗਈ। ਫਿਰ ਆਵਾਜ਼ ਆਈ, ‘ਬਾਹਰ ਸੇ ਯੇ ਤਨ ਕੇ ਉਜਲੇ ਲੇਕਿਨ ਮਨ ਕੇ ਕਾ.....।' ' ਲਾਹੌਰ ਸ਼ਹਿਰ ਦਾ ਇਤਿਹਾਸਕ ਬਜ਼ਾਰ ਹੀਰਾ ਮੰਡੀ ਲੋਕਾਂ ਨਾਲ ਖਚਾ ਖਚ ਭਰਿਆ ਹੋਇਆ ਸੀ। ਹਿੰਦੂ, ਮੁਸਲਮਾਨ, -੧੨੧--