ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਦੇ ਵਿਚਕਾਰ ਕੋਈ ਤਾਣੀ ਤਣੀਂਦੀ ਜਾ ਰਹੀ ਸੀ ਜੋ ਪਲ ਪਲ ਮਗਰੋਂ ਪੀਡੀ ਹੀ ਪੀਡੀ ਹੋ ਰਹੀ ਸੀ। ‘ਅੰਮੀ ! ਕੀ ਹੋ ਰਿਹਾ ਏ ? ਯੂਸਫ ਦੇ ਕਹਿਣ ਦੀ ਦੇਰ ਸੀ ਮੁਮਤਾਜ ਢੇਰੀ ਹੋ ਗਈ । ਉਸ ਦਾ ਬੇ ਹੋਸ਼ ਸਰੀਰ ਕੋਠੀ ਦੇ ਇਕ ਆਲੀਸ਼ਾਨ ਕਮਰੇ ਵਿਚ ਲਿਜਾਇਆ ਗਿਆ। ਸਾਰੇ ਹੀ ਉਸ ਨੂੰ ਹੋਸ਼ ਵਿਚ ਲਿਆਉਣ ਦੀ ਕੋਸ਼ਿਸ਼ ਵਿਚ ਸਨ। ਮੈਂ ‘ਮਿਸਟਰ ਯੂਸਫ ! ਤੁਸੀਂ ਹੈਰਾਨ ਨਾ ਹੋਣਾ, ਜੇ ਮੈਂ ਭੁਲਦਾ ਨਹੀਂ ਤਾਂ ਤੁਹਾਡੀ ਅੰਮੀ ਦਾ ਨਾਂ ਮੁਮਤਾਜ ਏ, ਤੁਹਾਡਾ ਪਿਤਾ ਵੀ ਕਪਤਾਨ ਹੀ ਸੀ ਜੋ ਐਸ ਵਕਤ ਤੁਹਾਡੇ ਸਾਹਮਣੇ ਏ । ‘ਪਿਤਾ ਜੀ !’ ਯੂਸਫ ਅਫਸਰ ਦੀਆਂ ਬਾਹਾਂ ਵਿਚ ਜਕੜਿਆ ਗਿਆ, ‘ਪਰ ਅੰਮੀ ਤਾ ਕਹਿੰਦੀ ਸੀ ਤੁਸੀਂ ਏਸ ਦੁਨੀਆਂ 'ਚ ਨਹੀਂ ਰਹੇ। ਯੂਸਫ ਨੇ ਬੱਚਿਆਂ ਵਾਂਗ ਪੁਛਿਆ। ਉਨ੍ਹਾਂ ਨੇ ਤੁਹਾਡੀ ਅਤੇ ਆਪਣੀ ਆਤਮਾ ਨੂੰ ਸ਼ਾਂਤ ਰੱਖਣ ਲਈ ਕਿਹਾ ਹੋਵੇਗਾ। ‘ਕਲਪਣਾ ਬੇਟੀ ! ਯੂਸਫ ਤੇਰਾ ਭਰਾ ਏ......।' ਅਫਸਰ ਨੇ ਆਪਣੀ ਬੱਚੀ ਦੀ ਪਿੱਠ ਤੇ ਹੱਥ ਫੇਰਦਿਆਂ ਕਿਹਾ ਅਤੇ ਯੂਸਫ ਨੂੰ ਘੁਟਕੇ ਗਲ-ਵਕੜੀ ਵਿਚ ਲੈ ਲਿਆ। “ਸਰੋਜ --੧੭੮-