ਸਮੱਗਰੀ 'ਤੇ ਜਾਓ

ਪੰਨਾ:ਨਵੀਨ ਦੁਨੀਆ.pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਹਿਲੀ ਮੁਲਾਕਾਤ ਦਫਤਰੋਂ ਛੁਟੀ ਹੁੰਦੇ ਹੀ ਮਨਜੀਤ ਛੇਤੀਨਾਲ ਘਰ ਆ ਗਿਆ । ਅਜ ਉਸ ਨੂੰ ਮਾਰਚ ਦੇ ਮਹੀਨੇ ਦੀ ਤਨਖਾਹ ਮਿਲੀ ਸੀ ਤੇ ਕੁਝ ਚੀਜ਼ਾਂ ਖ੍ਰੀਦਣ ਦਾ ਉਸਦਾ ਵਿਚਾਰ ਸੀ। ਗਰਮੀ ਆ ਰਹੀ ਸੀ ਤੇ ਦੋ ਤਿੰਨ ਠੰਢੀਆਂ ਪੈਂਟਾ ਤੇ ਇਕ ਦੋਬੁਰਸ਼ਿਟਾਂ ਖ੍ਰੀਦਣੀਆਂ ਉਸਲਈ ਜ਼ਰੂਰੀ ਸਨ । ਉਹ ਆਪਣੇ ਕਮਰੇ ਵਿਚ ਕਪੜੇ ਲਾਹ ਰਿਹਾ ਸੀ ਕਿ ਸ਼ਸ਼ੀ ਕਮਰੇ ਅੰਦਰ ਦਾਖਲ ਹੋਈ ਤੇ ਕਹਿਣ ਲਗੀ, ‘ਵੀਰ ਜੀ ਤੁਹਾਡੀ ਇਕ ਚਿਠੀ ਆਈ ਹੈ। ਦਿਤੀ । ‘ਮੇਰੀ ?’ ਮਨਜੀਤ ਦੇ ਮੂੰਹੋਂ ਆਪੇ ਨਿਕਲ ਗਿਆ। ‘ਹਾਂ, ਐ ਲਉ ਤੇ ਸ਼ਸ਼ੀ ਨੇ ਮਨਜੀਤ ਵਲ ਚਿਠੀ ਵਧਾ ਮਨਜੀਤ ਨੂੰ ਸਭ ਚਿਠੀਆਂ ਦਫਤਰ ਦੇ ਪਤੇ ਤੇ ਆਉਂਦੀਆਂ ਸਨ: ਪਰ ਉਹ ਹੈਰਾਨ ਸੀ ਕਿ ਇਹ ਕੇਹੜੀ ਚਿਠੀ ਘਰ ਦੇ ਪਤੇ ਤੇ ਆ ਗਈ। ਧੜਕਦੇ ਦਿਲ ਨਾਲ ਲਫਾਫਾ ਖੋਲਿਆ, ਸਭ ਤੋਂ ਪਹਿਲਾਂ ਥੋੜਾ ਜਿਹਾ ਉਪਰੋਂ ਪੜਿਆ ਤੇ ਫਿਰ ਹੇਠਾਂ ਲਿਖਣ -੧੭੬-