ਪੰਨਾ:ਨਵੀਨ ਦੁਨੀਆ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਕ ਉਸ ਦੇ ਮੂੰਹੋਂ ਨਾ ਨਿਕਲਿਆ, ਸਭ ਕੁਝ ਉਸ ਨੇ ਆਪਣੀਆਂ ਅਖਾਂ ਨਾਲ ਵੇਖਿਆ, ਬਾਹਾਂ ਉਸਦੀਆਂ ਆਪੇ ਢਿਲੀਆਂ ਪੈ ਗਈਆਂ, ਸਿਰ ਜ਼ਮੀਨ ਵਲ ਝੁਕ ਗਿਆ, ਜਵਾਨੀ ਦਾ ਜੋਸ਼ ਇਕ ਦਮ ਮਠਾ ਹੋ ਗਿਆ।

ਰਮਾਂ ਪਰਾਈ ਹੋ ਗਈ।

ਅਤੇ ਨਰੇਸ਼ ਆਪਣੀ ਜ਼ਿੰਦਗੀ ਵਿਚ ਸਭ ਕੁਝ ਪ੍ਰਾਪਤ ਕਰਕੇ ਵੀ ਕੁਝ ਨਾ ਹਾਸਲ ਕਰ ਸਕਿਆ।

ਨਰੇਸ਼ ਤਿੰਨ ਸਾਲ ਤੋਂ ਰਮਾਂ ਦੀ ਪਿਆਰੀ ਯਾਦ ਨੂੰ ਸੀਨੇ ਵਿਚ ਛੁਪਾਈ ਆ ਰਿਹਾ ਸੀ, ਸਮਾਜ ਦੀਆਂ ਨਜਰਾਂ ਤੋਂ ਲੁਕਾਕੇ। ਰਮਾਂ ਦੀ ਯਾਦ ਦੇ ਆਸਰੇ ਹੀ ਤਾਂ ਉਹ ਤਿੰਨ ਸਾਲ ਗੁਜਾਰ ਸਕਿਆ ਸੀ।

ਪੂਰੇ ਤਿੰਨ ਸਾਲ ... ... ...।

ਤੇ ਅਜ ਨਰੇਸ਼ ਪੂਰੇ ਤਿੰਨ ਸਾਲ ਬਾਦ ਪ੍ਰੀਤ ਨਗਰ ਜਾ ਰਿਹਾ ਸੀ, ਉਸੇ ਪ੍ਰੀਤ ਨਗਰ ਜਿਥੇ ਉਸ ਨੇ ਆਪਣੇ ਪਿਆਰ ਦੀ ਦੁਨੀਆਂ ਵਸਾਈ ਸੀ, ਆਪਣੀ ਸੁੰਨੀ ੨ ਦੁਨੀਆਂ ਵਿਚ ਆਸ਼ਾ ਦਾ ਦੀਪ ਬਾਲਿਆ ਸੀ। ਗੱਡੀ ਬੜੀ ਤੇਜੀ ਨਾਲ ਆਪਣੀ ਮੰਜਲ ਵਲ ਜਾ ਰਹੀ ਸੀ। ਉਸ ਨੂੰ ਇਸ ਤਰਾਂ ਮਸਿਸੂਸ ਹੁੰਦਾ ਸੀ ਜਿਵੇਂ ਉਸਦੀ ਮੰਜਲ ਇਸ਼ਾਰੇ ਕਰ ਰਹੀ ਹੋਵੇ। ਇਕ ਇਕ ਕਰਕੇ ਸਟੇਸ਼ਨ ਗੁਜਰਦੇ ਗਏ। ਜਿਉਂ ਜਿਉਂ ਪ੍ਰੀਤ ਨਗਰ ਨੇੜੇ ਆ ਰਿਹਾ ਸੀ, ਉਸ ਨੂੰ ਇਸ ਤਰਾਂ ਲਗ ਰਿਹਾ ਸੀ ਜਿਵੇਂ ਕੋਈ ਉਸ ਨੂੰ ਨਰਕ ਵਲ ਧਕੇ ਮਾਰਕੇ ਲੈ ਜਾ ਰਿਹਾ ਹੋਵੇ।

ਪ੍ਰੀਤ ਨਗਰ ਆ ਗਿਆ!

ਸਟੇਸ਼ਨ ਤੇ ਰਾਮੂ ਨਰੇਸ਼ ਨੂੰ ਲੈਣ ਆਇਆ ਹੋਇਆ ਸੀ।

--੪੬--