ਪੰਨਾ:ਨਵੀਨ ਦੁਨੀਆ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਰਿਕਸ਼ੇ ਵਾਲਾ

ਮੈਨੂੰ ਅੰਮ੍ਰਿਤਸਰ ਪਲੇਟ ਫਾਰਮ ਤੇ ਘੁੰਮਦਿਆਂ ਕੋਈ ਡੇਢ ਕੁ ਘੰਟਾ ਹੋ ਚੁਕਾ ਸੀ। ਫਲਾਇੰਗ ਐਕਸਪ੍ਰੈਸ ਦੇ ਆਉਣ ਦਾ ਵਕਤ ਦਸ ਵਜੇ ਸੀ, ਪਰ ਹੁਣ ਰਾਤ ਦੇ ਤਕਰੀਬਨ ਯਾਰਾਂ ਵਜ ਚੁਕੇ ਸਨ ਤੇ ਗੱਡੀ ਹਾਲੇ ਤਕ ਆਉਣ ਦਾ ਨਾਮ ਨਹੀਂ ਸੀ ਲੈਂਦੀ। ਕੰਨਾਂ ਵਿਚ ਵੰਨ-ਸੁ-ਵੰਨੀਆਂ ਆਵਾਜ਼ਾਂ ਆ ਰਹੀਆਂ ਸਨ, ਕੋਈ ਕਹਿੰਦਾ ਗੱਡੀ ਦੋ ਘੰਟੇ ਲੇਟ ਹੈ, ਦੂਜਾ ਅਗੇ ਹੋਕੇ ਕਹਿੰਦਾ ਗੱਡੀ ਬਸ ਆ ਹੀ ਰਹੀ ਹੈ ਤੇ ਤੀਜਾ ਕੁਝ ਹੋਰ ਕਹਿੰਦਾ। ਪਰ ਗੱਡੀ ਦੇ ਆਉਣ ਦੇ ਚਿੰਨ ਹਾਲੇ ਤਕ ਨਜ਼ਰ ਨਹੀਂ ਸਨ ਆਉਂਦੇ, ਕਿਉਂਕਿ ਨਾ ਤਾਂ ਹਾਲੇ ਤਕ ਸਿਗਨਲ ਡਾਊਨ ਹੋਇਆ ਸੀ ਤੇ ਨਾ ਹੀ ਘੰਟੀ ਨੇ ਟਨ ਟਨ ਦੀ ਆਵਾਜ਼ ਦਵਾਰਾ ਗੱਡੀ ਦੇ ਆਉਣ ਦੀ ਸੂਚੀ ਦਿਤੀ ਗਈ ਸੀ। ਇਧਰ ਉਧਰ ਫਿਰ ਫਿਰ ਕੇ ਵੀ ਮੇਰੀਆਂ ਲਤਾਂ ਸੌਂ ਗਈਆਂ ਜਾਪਦੀਆਂ ਸਨ ਤੇ ਉਤੋਂ ਪੋਹ ਮਾਘ ਦੋ ਮਹੀਨੇ ਦੀ ਠੰਢੀ ਠਾਰ ਰਾਤ ਦੀ ਹਵਾ ਨੇ ਟੰਗਾਂ ਨੂੰ ਸੁੰਨ ਕਰ ਦਿਤਾ ਸੀ। ਭਾਵੇਂ ਮੈਂ ਗਰਮ ਕਪੜੇ ਪਾਏ ਹੋਏ ਸਨ, ਪਰ ਠੰਢ ਫਿਰ ਵੀ ਕਾਫੀ ਮਹਿਸੂਸ ਹੋ ਰਹੀ ਸੀ।

-੭੭-