ਪੰਨਾ:ਨਵੀਨ ਦੁਨੀਆ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਲੇ ਤਕ ਬੂਹਣੀ ਨਹੀਂ ਕੀਤੀ, ਪਹਿਲੀ ਸਵਾਰੀ ਤੁਹਾਨੂੰ ਹੀ ਰਿਕਸ਼ੇ ਵਿਚ ਬਿਠਾਇਆ ਹੈ' ਉਸ ਰਿਕਸ਼ੇ ਤੋਂ ਹੇਠਾਂ ਉਤਰਦੇ ਕਿਹਾ।

'ਕਿਉਂ ਸਾਰਾ ਦਿਨ ਕੀ ਕਰਦਾ ਹੈ।' ਮੈਂ ਉਤਾਵਲਾ ਹੋਕੇ ਪੁਛਿਆ।

‘ਛੇਹਰਟੇ ਇਕ ਮਿਲ ਵਿਚ ਚਪੜਾਸੀ ਲਗਾ ਹੋਇਆ ਹਾਂ, ਤਨਖਾਹ ਥੋੜੀ ਹੋਣ ਕਰਕੇ ਗੁਜ਼ਾਰਾ ਨਹੀਂ ਹੁੰਦਾ, ਇਸ ਲਈ ਰਾਤ ਨੂੰ ਰਿਕਸ਼ਾ ਚਲਾਂਦਾਂ ਹਾਂ।' ਉਸ ਅਖਾਂ ਮੇਰੇ ਮੂੰਹ ਵਲ ਗਡਕੇ ਕਿਹਾ।

‘ਕਿਤਨੀ ਤਨਖਾਹ ਮਿਲਦੀ ਹੈ ਤੈਨੂੰ?'

‘ਤੀਹ ਰੁਪੈ ਮਹੀਨਾ।'

‘ਘਰ ਵਿਚ ਕਿਤਨੇ ਜੀਅ ਹੋ?'

‘ਜੀ ਇਕ ਅੰਨਾ ਪਿਓ ਤੇ ਦੂਜੀ ਬੁਢੀ ਮਾਂ, ਦੋ ਨੌਜਵਾਨ ਭੈਣਾਂ ਤੇ ਤਿੰਨ ਛੋਟੇ ਭਰਾ।'

‘ਰਿਕਸ਼ਾ ਤੇਰਾ ਆਪਣਾ ਹੈ?’

‘ਨਹੀਂ ਸਰਦਾਰ ਜੀ।'

'ਕਿਤਨੇ ਕੁ ਪੈਸੇ ਬਣ ਜਾਂਦੇ ਨੇ ਰਿਕਸ਼ਾ ਚਲਾਣ ਨਾਲ?'

‘ਢਾਈ ਤਿੰਨ ਰੁਪੈ ਬਣੀ ਹੀ ਜਾਂਦੇ ਨੇ ਸਰਦਾਰ ਜੀ, ਜਿਸ ਵਿਚੋਂ ਇਕ ਰੁਪਿਆ ਮਾਲਕ ਲੈ ਲੈਂਦਾ ਹੈ ਤੇ ਬਾਕੀ ਮੈਂ ਆਪ ਰਖ ਲੈਂਦਾ ਹਾਂ। ਉਸ ਨੇ ਉਬਾਸੀ ਲੈਂਦੇ ਕਿਹਾ।

ਮੈਂ ਉਸਦੇ ਸਰੀਰ ਵਲ ਪੜਚੋਲਵੀਂ ਨਜ਼ਰ ਦੁੜਾਈ, ਕੋਈ ਤੇਈ ਚਵੀ ਸਾਲਾਂ ਦਾ ਲਗਦਾ ਸੀ ਉਹ। ਅਜ ਕਲ ਸਰਦੀ ਦੇ ਮੌਸਮ ਵਿਚ ਵੀ ਉਸ ਨੇ ਇਕ ਪਤਲੀ ਜਹੀ ਕਮੀਜ਼ ਦੇ ਉਤੇ ਥਾਂ ਥਾਂ ਤੋਂ ਪਾਟਿਆ ਹੋਇਆ ਸਵੈਟਰ ਪਾਇਆ ਹੋਇਆ ਸੀ। ਪਾਜਾਮਾਂ ਉਸ ਦਾ ਬੜਾ ਮੈਲਾ ਜਾਪਦਾ ਸੀ। ਸਿਰ ਉਤੇ ਇਕ

-੮੩-