ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/1

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਰਾਬ ਅਤੇ ਦੂਸਰੇ ਨਸ਼ਿਆਂ 'ਤੇ ਨਿਰਭਰਤਾ


ਆਪਣੇ ਆਲੇ-ਦੁਆਲੇ ਵਿੱਚ ਅਸੀਂ ਕਈ ਅਜਿਹੇ, ਵਿਅਕਤੀਆਂ ਨੂੰ ਜਾਣਦੇ ਹਾਂ ਜੋ ਘਰੋਂ-ਬਾਰੋਂ ਠੀਕ-ਠਾਕ ਹਨ, ਬੀਵੀ ਬੱਚਿਆਂ ਵਾਲੇ ਹਨ, ਕਿਸੇ ਨਾਲ ਉਨ੍ਹਾਂ ਦਾ ਕੋਈ ਖਾਸ ਵੈਰ-ਵਿਰੋਧ ਨਹੀਂ, ਪਰ ...ਉਹ ਬਿਨਾ ਨਾਗਾ ਸ਼ਰਾਬ ਜਾ ਕੋਈ ਦੂਸਰਾ ਨਸ਼ਾ ਕਰਦੇ ਹਨ। ਅਖੀਰਲੀ ਇਹੀ ‘ਸਿਫਤ' ਉਨ੍ਹਾਂ ਨੂੰ ਕਈਆਂ ਦੇ ਤ੍ਰਿਸਕਾਰ ਦਾ ਪਾਤਰ ਬਣਾ ਦਿੰਦੀ ਹੈ ਹਾਲਾਂਕਿ ਉਨ੍ਹਾਂ ਨੇ ਤ੍ਰਿਸਕਾਰ ਕਰਨ ਵਾਲਿਆਂ ਦਾ ਕੁਝ ਬੁਰਾ ਨਹੀਂ ਕੀਤਾ ਹੁੰਦਾ। ਹੇਠਲੇ ਮੱਧ ਵਰਗ ਅਤੇ ਹੇਠਲੇ ਵਰਗ ਨਾਲ ਸਬੰਧਤ ਬਹੁਤੇ ਅਜਿਹੇ ਵੀ ਮਿਲ ਜਾਣਗੇ ਜਿਨ੍ਹਾਂ ਦੀ ਜ਼ਿੰਦਗੀ ਦਾ ਇਕੋ ਇੱਕ ਮਕਸਦ ਆਪਣੇ ਲਈ ਸ਼ਰਾਬ ਜਾਂ ਦੂਸਰੇ ਨਸ਼ੇ ਦਾ ਪ੍ਰਬੰਧ ਕਰਨਾ ਹੀ ਰਹਿ ਗਿਆ ਹੁੰਦਾ ਹੈ। ਏਨਾ ਤਾਂ ਇਹ ਸਾਰੇ ਜਾਣਦੇ ਹੁੰਦੇ ਹਨ ਕਿ ਸ਼ਰਾਬ ਜਾਂ ਨਸ਼ਾ ਉਨ੍ਹਾਂ ਦੀ ਸਿਹਤ, ਮਾਨਸਿਕਤਾ, ਸਮਾਜਕ ਅਤੇ ਆਰਥਕ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ ਪਰ ਫਿਰ ਵੀ ਉਹ ਇਸ ਤੋਂ ਬਗੈਰ ਨਹੀਂ ਰਹਿ ਸਕਦੇ। ਅਜਿਹਾ ਕਿਉਂ ਹੁੰਦਾ ਹੈ? ਕੀ ਇਹ ਲੋਕ ਮਾਨਸਕ ਰੋਗੀ ਹਨ? ਕਿਉਂ ਸਿਰਫ਼ ਥੋੜ੍ਹੇ ਜਿਹੇ ਬੰਦੇ ਹੀ ਨਸ਼ਿਆਂ ਦੇ ਗਧੀਗੇੜ ਵਿੱਚੋਂ ਨਿਕਲ ਪਾਉਂਦੇ ਹਨ? ਇਨ੍ਹਾਂ ਸਵਾਲਾਂ ਨੇ ਬਹੁਤ ਦੇਰ ਤੋਂ ਡਾਕਟਰਾਂ, ਮਨੋਵਿਗਿਆਨੀਆਂ ਤੇ ਸਮਾਜ ਸ਼ਾਸਤ੍ਰੀਆਂ ਨੂੰ ਅਜਿਹੀ ਅੜਾਉਣੀ ਵਿੱਚ ਫਸਾਇਆ ਹੋਇਆ ਹੈ ਜੋ ਹੱਲ ਹੋਣ ਦਾ ਨਾਂ ਹੀ ਨਹੀਂ ਲੈ ਰਹੀ। ਅਖਬਾਰਾਂ-ਰਸਾਲਿਆਂ ਵਿੱਚ ਵੀ ਅੱਜਕੱਲ੍ਹ ਫ਼ੈਸ਼ਨ ਵਾਂਗ ਨਸ਼ਿਆਂ ਸਬੰਧੀ ਲੇਖ ਅਕਸਰ ਛਪਦੇ ਰਹਿੰਦੇ ਹਨ ਪਰ ਬਹੁਤਿਆਂ ਦਾ ਵਿਸ਼ਾ ਵਸਤੂ ਨਸ਼ਿਆਂ ਦੀਆਂ ਕਿਸਮਾਂ ਜਾਂ ਨਸ਼ਿਆਂ ਨਾਲ ਹੋਣ ਵਾਲੇ ਨੁਕਸਾਨ ਤੱਕ ਹੀ ਸੀਮਤ ਹੁੰਦਾ ਹੈ। ਕਈ ਲੇਖ ਤਾਂ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਨ੍ਹਾਂ ਲੋਕਾਂ ਨੂੰ ਕਈ ਤਰ੍ਹਾਂ ਦੇ ਨਸ਼ਿਆਂ ਬਾਰੇ

1