ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਰਾਬ ਨਾਲ ਸਬੰਧਤ ਸਮੱਸਿਆਵਾਂ

ਸ਼ਰਾਬ ਜਾਂ ਅਲਕੋਹਲ ਦਾ ਰਸਾਇਣਿਕ ਨਾਮ 'ਈਥਾਈਲ ਅਲਕੋਹਲ' ਜਾਂ 'ਈਥਨੌਲ ਹੈ। ਵਿਸਕੀ, ਰਮ, ਜਿੰਨ, ਬੀਅਰ, ਵਾਈਨ ਵਗੈਰਾ। ਅਲਕੋਹਲ ਪਾਲਿਸੀ ਦੇ ਮੁਤਾਬਕ ਇਨ੍ਹਾਂ ਵਿੱਚ ਅਲਕੋਹਲ ਦੀ ਮਾਤਰਾ ਅਲੱਗ-ਅਲੱਗ ਹੁੰਦੀ ਹੈ। ਮੋਟੇ ਤੌਰ 'ਤੇ ਦੋ ਤਰ੍ਹਾਂ ਦੇ ਅਲਕੋਹਲਿਕ ਡਰਿੰਕਸ ਮਿਲਦੇ ਹਨ। ਇੱਕ ਜਿਹੜੇ ਡਿਸਟਿਲ (ਵਾਸ਼ਪੀਕਰਣ) ਕਰ ਕੇ ਬਣਾਏ ਜਾਂਦੇ ਹਨ (ਇਨ੍ਹਾਂ ਨੂੰ ਸਪਿਰਿਟਸ ਵੀ ਆਖਿਆ ਜਾਂਦਾ ਹੈ) ਤੇ ਦੂਸਰੇ ਜਿਹੜੇ ਖਮੀਰ ਦੀ ਪ੍ਰਕਿਰਿਆ ਨਾਲ ਬਣਾਏ ਜਾਂਦੇ ਹਨ (ਇਨ੍ਹਾਂ ਦਾ ਵਾਸ਼ਪੀਕਰਣ ਨਹੀਂ ਕੀਤਾ ਜਾਂਦਾ)। ਪਹਿਲੀ ਕਿਸਮ ਵਿੱਚ ਦੇਸੀ ਸ਼ਰਾਬ (ਠੱਰਾ), ਵਿਸਕੀ, ਰਮ, ਬਰਾਂਡੀ, ਜਿਨ, ਵੋਦਕਾ ਅਤੇ ਦੂਸਰੀ ਕਿਸਮ ਵਿੱਚ ਵਾਈਨ ਅਤੇ ਬੀਅਰ ਆਉਂਦੀਆਂ ਹਨ। ਸਾਡੇ ਮੁਲਕ ਦੀ ਐਕਸਾਈਜ਼ ਪਾਲਿਸੀ ਮੁਤਾਬਕ ਪਹਿਲੀ ਕਿਸਮ ਦੀ ਅਲਕੋਹਲ ਦੀ ਮਾਤਰਾ 42.8 ਪ੍ਰਤੀਸ਼ਤ, ਜਦਕਿ ਵਾਈਨ ਵਿੱਚ 12-20 ਪ੍ਰਤੀਸ਼ਤ, ਅਤੇ ਬੀਅਰ ਵਿੱਚ 5 ਤੋਂ 8 ਪ੍ਰਤੀਸ਼ਤ ਹੁੰਦੀ ਹੈ। ਘਰ ਦੀ ਕੱਢੀ ਸ਼ਰਾਬ ਵਿੱਚ ਅਲਕੋਹਲ ਦੀ ਪ੍ਰਤੀਸ਼ਤ ਮਾਤਰਾ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੁੰਦਾ ਹੈ।

ਸਾਰੇ ਨਸ਼ੀਲੇ ਪਦਾਰਥਾਂ ਵਿੱਚੋਂ ਸ਼ਰਾਬ ਦੁਨੀਆਂ ਭਰ ਵਿੱਚ ਸਭ ਤੋਂ ਜ਼ਿਆਦਾ ਹਰਮਨ ਪਿਆਰੀ ਵੀ ਹੈ (ਸ਼ਾਇਦ ਚਾਹ/ਕੌਫ਼ੀ ਅਤੇ ਤੰਬਾਕੂ ਨੂੰ ਛੱਡ ਕੇ ਅਤੇ ਸਭ ਤੋਂ ਵੱਡੀ ਪੁਆੜਿਆਂ ਦੀ ਜੜ੍ਹ ਵੀ। ਇਸਦਾ ਇਸਤੇਮਾਲ ਹਮੇਸ਼ਾਂ ਤੋਂ (ਜਦੋਂ ਦਾ ਲਿਖਤੀ ਰੂਪ ਵਿੱਚ ਇਤਿਹਾਸ ਜਾਂ ਮਿਥਿਹਾਸ ਉਪਲਭਦ ਹੈ) ਹੁੰਦਾ ਰਿਹਾ ਹੈ ਅਤੇ ਅੱਜ ਤਕਰੀਬਨ ਹਰ ਮੁਲਕ ਦੀ ਸਰਕਾਰ (ਸ਼ਰਾਬਬੰਦੀ ਵਾਲੇ ਮੁਲਕਾਂ ਨੂੰ ਛੱਡ ਕੇ) ਲਈ

18