ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਰੀਰ ਵਿੱਚ ਕੋਈ ਤਕਲੀਫ਼ ਹੋਣ ਦੇ ਬਾਵਜੂਦ ਵੀ ਪੀਣਾ 1. ਜਾਰੀ ਰੱਖਣਾ ਜਦੋਂ ਕਿ ਪਤਾ ਵੀ ਹੁੰਦਾ ਹੈ ਕਿ ਸਰੀਰਕ ਤਕਲੀਫ਼ ਸ਼ਰਾਬ ਕਰਕੇ ਹੀ ਹੋਈ ਹੈ। ਅਲਕੋਹਲ ਵਾਲੀਆਂ ਦੂਸਰੀਆਂ ਵਸਤਾਂ (ਪ੍ਰਯੋਗਸ਼ਾਲਾ ਵਾਲੀ ਸਪਿਰਿਟ, ਰੰਗ ਘੋਲਣ ਵਾਲਾ ਤਰਲ ਪਦਾਰਥ, ਵਾਰਨਿਸ਼ ਵਗੈਰਾ) ਵੀ ਪੀ ਜਾਣਾ। ਇਸ ਤੋਂ ਇਲਾਵਾ ਸ਼ਰਾਬ ਦੇ ਆਦੀ ਵਿਅਕਤੀ ਦੀ ਸਮਾਜਿਕ ਸੂਝ ਬੂਝ ਵੀ ਜਵਾਬ ਦੇਣ ਲੱਗਦੀ ਹੈ ਜਿਸ ਕਰਕੇ ਬੇਲੋੜੇ ਝਗੜੇ, ਪਰਿਵਾਰ ਵਿੱਚ ਹਿੰਸਾ, ਕੰਮ ਤੋਂ ਗੈਰਹਾਜ਼ਰੀ ਅਤੇ ਕਈ ਤਰ੍ਹਾਂ ਦੀਆਂ ਕਾਨੂੰਨੀ ਸਮੱਸਿਆਵਾਂ ਜਨਮ ਲੈਂਦੀਆਂ ਹਨ (ਪੀ ਕੇ ਹੁੱਲੜਬਾਜ਼ੀ ਕਰਨ ਵਾਸਤੇ ਗ੍ਰਿਫ਼ਤਾਰੀ, ਟਰੈਫਿਕ ਐਕਸੀਡੈਂਟ ਵਗੈਰਾ)। ਘਰ ਵਿੱਚ ਅਤੇ ਘਰ ਦੇ ਬਾਹਰ ਵੀ ਅੰਤਰ-ਮਨੁੱਖੀ ਰਿਸ਼ਤੇ ਖਰਾਬ ਹੁੰਦੇ ਹਨ ਅਤੇ ਹੌਲੀ ਹੌਲੀ ਵਿਅਕਤੀ ਸਮਾਜ ਦੀ ਮੁੱਖ ਧਾਰਾ 'ਚੋਂ ਕੱਟਿਆ ਜਾਂਦਾ ਹੈ। ਕੁਝ ਵਿਅਕਤੀਆਂ ਵਿੱਚ ਪਹਿਲਾ ਪੈਗ ਪੀਣ ਤੋਂ ਬਾਅਦ ਸਵੈ ਕਾਬੂ ਖਤਮ ਹੋ ਜਾਂਦਾ ਹੈ ਅਤੇ ਉਹ ਉਦੋਂ ਤੱਕ ਪੀਂਦੇ ਰਹਿੰਦੇ ਹਨ ਜਦੋਂ ਤੱਕ ਪੂਰੀ ਤਰ੍ਹਾਂ ਆਉਂਟ ਨਹੀਂ ਹੋ ਜਾਂਦੇ। ਇਸਨੂੰ ਅੰਗ੍ਰੇਜ਼ ਲੋਕ ‘ਗਾਮਾ ਅਲਕੋਹਲਿਜ਼ਮ ਕਹਿੰਦੇ ਹਨ। - 7. ਸਰੀਰ ਉੱਪਰ ਅਲਕੋਹਲ ਦੇ ਕ੍ਰਿਆਤਮਕ ਅਸਰ ਪੀਤੀ ਹੋਈ ਸ਼ਰਾਬ ਵਿਚੋਂ ਅਲਕੋਹਲ ਮਿਹਦੇ ਅਤੇ ਅੰਤੜੀਆਂ ਦੀ ਝਿੱਲੀ ਵਿੱਚੋਂ ਦੀ ਸਿੱਧੀ ਖੂਨ ਵਿੱਚ ਮਿਲ ਜਾਂਦੀ ਹੈ ਅਤੇ ਸਰੀਰ ਦੇ ਸਾਰੇ ਅੰਗਾਂ ਵਿੱਚ ਪਹੁੰਚ ਜਾਂਦੀ ਹੈ। ਖਾਲੀ ਪੇਟ ਪੀਣ ਤੇ ਸ਼ਰਾਬ ਬਹੁਤ ਜਲਦੀ ਚੜ੍ਹਦੀ ਹੈ ਕਿਉਂਕਿ ਸ਼ਰਾਬ ਅਤੇ ਮਿਹਦੇ ਦੀ ਝਿੱਲੀ ਦੇ ਵਿਚਕਾਰ ਕੋਈ ਰੁਕਾਵਟ ਨਹੀਂ ਹੁੰਦੀ। ਮਿਹਦੇ ਵਿੱਚ ਮੌਜੂਦ ਖਾਣੇ ਦੀ ਮਾਤਰਾ ਸਰਾਬ ਦੇ ਖੂਨ ਵਿੱਚ ਮਿਲਣ ਦੀ ਪ੍ਰਕਿਰਿਆ ਨੂੰ ਧੀਮਾ ਕਰ ਦਿੰਦੀ ਹੈ। ਇਸ ਕਰਕੇ ਸ਼ਰਾਬ ਦੇ ਨਾਲ ਨਾਲ ਜੋ ਕੁਝ ਠੋਸ ਪਦਾਰਥ