ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲਕਿ ਹੌਲੀ ਖਾਧਾ ਜਾਂਦਾ ਹੈ ਤਾਂ ਨਸ਼ਾ ਇੱਕ ਦਮ ਨਹੀਂ ਚੜ੍ਹਦਾ ਹੌਲੀ ਚੜ੍ਹਦਾ ਹੈ ਅਤੇ ਜ਼ਿਆਦਾ ਦੇਰ ਤੱਕ ਰਹਿੰਦਾ ਹੈ। ਖੂਨ ਵਿੱਚ ਮਿਲਣ ਤੋਂ ਬਾਅਦ ਨਾਲ ਦੀ ਨਾਲ ਹੀ ਇਸਨੂੰ ਬੇ ਅਸਰ ਕਰਕੇ ਸਰੀਰ 'ਚੋਂ ਬਾਹਰ ਕੱਢਣ ਦਾ ਕੰਮ ਵੀ ਸ਼ੁਰੂ ਹੋ ਜਾਂਦਾ ਹੈ। ਜਿਗਰ ਇਸਨੂੰ ਬੇਅਸਰ ਕਰਦਾ ਹੈ ਅਤੇ ਅੰਤਮ ਰੂਪ ਵਿੱਚ ਇਹ ਗੁਰਦਿਆਂ (ਪੇਸਾਬ ਰਾਹੀਂ), ਫੇਫੜਿਆਂ (ਸਾਹ ਦੇ ਜ਼ਰੀਏ) ਅਤੇ ਪਸੀਨੇ ਆਦਿ ਦੇ ਰਾਹੀਂ ਸਰੀਰ 'ਚੋਂ ਖਾਰਜ ਕਰ ਦਿੱਤੀ ਜਾਂਦੀ ਹੈ। ਅਲਕੋਹਲ ਦੇ ਬੇਅਸਰ ਹੋਣ ਦੀ ਪ੍ਰਕਿਰਿਆ ਵਿੱਚ ਗਰਮਾਇਸ਼ ਅਤੇ ਊਰਜਾ ਪੈਦਾ ਹੁੰਦੀ ਹੈ। ਅਲਕੋਹਲ ਦਾ ਇੱਕ ਗਰਾਮ, 7 ਕੈਲੋਰੀ ਊਰਜਾ ਉਤਪੰਨ ਕਰਦਾ ਹੈ। ਇਸ ਲਈ ਜ਼ਿਆਦਾ ਸ਼ਰਾਬ ਪੀਣ ਵਾਲੇ ਅਕਸਰ ਖਾਣਾ ਨਹੀਂ ਖਾਂਦੇ। ਖਾਣਾ ਨਾ ਖਾਣ ਦੇ ਕਾਰਨ ਬੇਸ਼ੱਕ ਕੈਲੋਰੀਆਂ ਦਾ ਘਾਟਾ ਤਾਂ ਨਹੀਂ ਪੈਂਦਾ, ਪਰ ਸਰੀਰ ਅੰਦਰਲੀ ਟੁੱਟ ਭੱਜ ਦੀ ਮੁਰੰਮਤ ਲਈ ਲੋੜੀਂਦੇ ਦੂਸਰੇ ਤੱਤਾਂ ਅਤੇ ਵਿਟਾਮਿਨਾਂ ਦੀ ਕਮੀ ਹੋ ਜਾਂਦੀ ਹੈ ਜਿਹੜੀ ਕਈ ਰੋਗਾਂ ਨੂੰ ਜਨਮ ਦਿੰਦੀ ਹੈ। ਦੂਸਰੇ ਪਾਸੇ ਕਈ ਲੋਕ ਪੀਣ ਉਪਰੰਤ ਖਾਂਦੇ ਵੀ ਜਿਆਦਾ ਹਨ, ਉਹ ਕੈਲੋਰੀਆਂ ਦੀ ਬਹੁਤਾਤ ਕਾਰਨ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਵਾਧੂ ਕੈਲੋਰੀਆਂ ਚਰਬੀ ਵਿੱਚ ਤਬਦੀਲ ਹੋ ਕੇ ਸਰੀਰ ਵਿੱਚ ਜਮ੍ਹਾ ਹੋ ਜਾਂਦੀਆਂ ਹਨ। ਦਿਮਾਗ ਉੱਪਰ ਅਸਰ ਬੇਹੋਸ਼ੀ ਦੀਆਂ ਦਵਾਈਆਂ ਵਾਂਗ ਸ਼ਰਾਬ ਦਾ ਅਸਰ ਦਿਮਾਗ ਦੀਆਂ ਕ੍ਰਿਆਵਾਂ ਨੂੰ ਸੁਸਤ ਕਰ ਦਿੰਦਾ ਹੈ। ਇੱਕ ਦੋ ਪੈੱਗ ਪੀਣ ਤੋਂ ਬਾਅਦ ਉੱਤੇਜਨਾ ਵਾਲੀ ਹਾਲਤ ਆਉਂਦੀ ਹੈ, ਜਿਸ ਵਿੱਚ ਇਨਸਾਨ ਜ਼ਿਆਦਾ ਬੜਬੋਲਾ, ਹਸਮੁੱਖ, ਚੁਸਤ ਅਤੇ 'ਦਲੇਰ' ਹੋ ਜਾਂਦਾ ਹੈ। ਉਸਦੀ ਸੰਗ ਸ਼ਰਮ ਜਾਂਦੀ ਰਹਿੰਦੀ ਹੈ ਅਤੇ ਉਹ ਪਹਿਲਾਂ ਤੋਂ ਵੱਧ ਮਿਲਾਪੜੇ ਸੁਭਾਅ ਦਾ ਪ੍ਰਤੀਤ ਹੁੰਦਾ ਹੈ। ਉਹ ਕਈ ਸਮਾਜਕ ਬੰਦਿਸ਼ਾਂ ਤੋਂ ਮੁਕਤ ਹੋਇਆ ਮਹਿਸੂਸ ਕਰਦਾ ਹੈ। ਇਸਦਾ ਕਾਰਣ ਦਿਮਾਗ਼ ਦੇ 21