ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਪਰਲੇ ਕੇਂਦਰਾਂ ਦਾ ਸੁਸਤ ਹੋ ਜਾਣਾ ਹੁੰਦਾ ਹੈ ਜਿਨ੍ਹਾਂ ਦਾ ਆਮ ਹਾਲਤਾਂ ਵਿੱਚ ਹੇਠਲੇ ਕੇਂਦਰਾਂ ਉਪਰ ਕੰਟਰੋਲ ਰਹਿੰਦਾ ਹੈ। ਜਿਵੇਂ ਕਲਾਸ ਅੰਦਰ ਜੇ ਅਧਿਆਪਕ ਸੌ ਜਾਵੇ ਜਾਂ ਥੋੜ੍ਹੀ ਦੇਰ ਲਈ ਬਾਹਰ ਚਲਾ ਜਾਵੇ ਤਾਂ ਵਿਦਿਆਰਥੀ ਰੌਲਾ ਪਾਉਂਦੇ ਹਨ, ਇੱਕ ਦੂਸਰੇ ਨਾਲ ਛੇੜਛਾੜ ਕਰਦੇ ਹਨ ਅਤੇ ਅਜਿਹਾ ਹੀ ਕਈ ਕੁਝ ਹੋਰ। ਠੀਕ ਅਜਿਹੀ ਹੀ ਅਧਿਆਪਕ ਵਾਲੀ ਭੂਮਿਕਾ ਦਿਮਾਗ ਦੇ ਉੱਪਰਲੇ ਕੇਂਦਰਾਂ ਦੀ ਹੁੰਦੀ ਹੈ। ਜਿਉਂ ਜਿਉਂ ਖੂਨ ਵਿੱਚ ਸ਼ਰਾਬ ਦੀ ਮਾਤਰਾ ਵਧਦੀ ਹੈ, ਤਿਓ-ਤਿਓਂ ਦਿਮਾਗ ਦੇ ਹੇਠਲੇ ਕੇਂਦਰ, ਜਿਨ੍ਹਾਂ ਦਾ ਕੰਮ ਸਰੀਰ ਦੀਆਂ ਵੱਖ-ਵੱਖ ਕ੍ਰਿਆਵਾਂ ਨੂੰ ਸੰਚਾਲਤ ਕਰਨਾ ਹੁੰਦਾ ਹੈ, ਸੁਸਤ ਹੁੰਦੇ ਜਾਂਦੇ ਹਨ ਅਤੇ ਆਪਣੀ ਪਕੜ ਸਰੀਰ ਦੀਆਂ ਕ੍ਰਿਆਵਾਂ ਤੇ ਗੰਵਾਉਂਦੇ ਚਲੇ ਜਾਂਦੇ ਹਨ ਅਤੇ ਇੱਕ ਪੜਾਅ 'ਤੇ ਜਾ ਕੇ ਆਦਮੀ ਪੂਰੀ ਬੇਹੋਸ਼ੀ ਦੀ ਹਾਲਤ ਵਿੱਚ ਪਹੁੰਚ ਜਾਂਦਾ ਹੈ ਅਤੇ ਜੋ ਸਾਹ ਅਤੇ ਦਿਲ ਦੀ ਧੜਕਣ ਨੂੰ ਸੰਚਾਲਤ ਕਰਨ ਵਾਲੇ ਕੇਂਦਰ ਵੀ ਸ਼ਰਾਬ ਦੇ ਅਸਰ ਹੇਠ ਆ ਕੇ ਸੌ ਜਾਣ ਤਾਂ ਆਦਮੀ ਦੀ ਮੌਤ ਹੋ ਜਾਂਦੀ ਹੈ। ਖੂਨ ਵਿੱਚ 0.05 ਪ੍ਰਤੀਸ਼ਤ ਸ਼ਰਾਬ ਦੀ ਮਾਤਰਾ ਨਾਲ ਆਦਮੀ ਦੀ ਸੂਝ-ਬੂਝ, ਸੋਚ ਪ੍ਰਕਿਰਿਆ ਅਤੇ ਮੂਡ ਆਦਿ 'ਤੇ ਨਾਂਮਾਤਰ ਜਿਹਾ ਪ੍ਰਭਾਵ ਪੈਂਦਾ ਹੈ। ਜੇ ਇਹ ਮਾਤਰਾ 0.10 ਪ੍ਰਤੀਸ਼ਤ ਜਾਂ ਇਸਤੋਂ ਥੋੜ੍ਹਾ ਵੱਧ ਹੋਵੇ ਤਾਂ ਆਦਮੀ ਦਾ ਸੰਤੁਲਨ ਵਿਗੜਨ ਲੱਗਦਾ ਹੈ ਅਤੇ ਜੇ ਇਹ ਮਿਕਦਾਰ 0.40 ਤੋਂ (0, 50 ਪ੍ਰਤੀਸ਼ਤ ਤੱਕ ਜਾਂ ਇਸ ਤੌਂ ਵੱਧ ਹੋਵੇ ਤਾਂ ਆਦਮੀ ਡੂੰਘੀ ਬੇਹੋਸ਼ੀ (ਕੌਮਾ) ਵਿੱਚ ਪਹੁੰਚ ਜਾਂਦਾ ਹੈ ਅਤੇ ਹੋ ਸਕਦਾ ਹੈ ਕਿ ਉਸਨੂੰ ਵਾਪਿਸ ਚੇਤੰਨ ਅਵਸਥਾ ਵਿੱਚ ਕਦੇ ਵੀ ਨਾ ਲਿਆਂਦਾ ਜਾ ਸਕੇ। ਖੂਨ ਵਿੱਚ ਸ਼ਰਾਬ ਦੀ ਮਾਤਰਾ, ਸਿੰਧੀ ਸਾਹ ਤੋਂ, ‘ਅਲਕੋਸੈਂਸਰ' ਨਾਂ ਦੇ ਯੰਤਰ ਨਾਲ ਕੁਝ ਸੈਕਿੰਡਜ਼ ਵਿੱਚ ਹੀ ਦੇਖੀ ਜਾ ਸਕਦੀ ਹੈ। ਅਜਿਹੇ ਅਲਕੋਸੈਂਸਰ ਪੱਛਮੀ ਦੇਸ਼ਾਂ ਦੇ ਟ੍ਰੈਫ਼ਿਕ ਪੁਲਿਸ ਵਾਲਿਆਂ ਕੋਲ ਹਰ ਵਕਤ ਮੌਜੂਦ ਰਹਿੰਦੇ ਹਨ ਅਤੇ ਅੱਜਕੱਲ੍ਹ ਸਾਡੇ ਦੇਸ਼ ਵਿੱਚ ਵੀ ਕਈ ਥਾਵਾਂ 'ਤੇ (ਚੰਡੀਗੜ੍ਹ ਸਮੇਤ) ਟ੍ਰੈਫ਼ਿਕ ਪੁਲਿਸ ਕੋਲ ਇਹ ਯੰਤਰ ਹਨ। ਬਹੁਤੇ ਦੇਸ਼ਾਂ ਵਿੱਚ 0.10 ਪ੍ਰਤੀਸ਼ਤ ਤੋਂ 0.15 ਪ੍ਰਤੀਸ਼ਤ