ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਤਰਾ ਹੋਣ 'ਤੇ ਚਲਾਨ ਕੀਤਾ ਜਾ ਸਕਦਾ ਹੈ। ਬਲੈਕ-ਆਉਟ ਸ਼ਰਾਬੀਆਂ ਵਿੱਚ ਭੁੱਲਣ ਦੀ ਸਮੱਸਿਆ ਸ਼ਰਾਬੀਪਣ ਦੀ ਗੰਭੀਰਤਾ ਦਾ ਸੰਕੇਤ ਹੈ। ਬਲੈਕ ਆਊਂਟ ਵਿੱਚ ਸ਼ਰਾਬੀ ਉਨ੍ਹਾਂ ਘਟਨਾਵਾਂ ਨੂੰ ਭੁੱਲ ਜਾਂਦਾ ਹੈ ਜਿਹੜੀਆਂ ਉਸਨੇ ਨਸ਼ੇ ਵਾਲੀ ਹਾਲਤ ਵਿੱਚ ਦੇਖੀਆਂ ਜਾਂ ਕੀਤੀਆਂ ਹੁੰਦੀਆਂ ਹਨ। ਜਿਸ ਵਕਤ ਸ਼ਰਾਬੀ ਨਸ਼ੇ ਦੇ ਅਸਰ ਅਧੀਨ ਕੁਝ ਕਰ ਰਿਹਾ ਹੁੰਦਾ ਹੈ ਤਾਂ ਦੇਖਣ ਵਾਲੇ ਦੂਸਰੇ ਲੋਕਾਂ ਨੂੰ ਉਹ ਬਿਲਕੁਲ ਸਹਿਜ ਲੱਗਦਾ ਹੈ ਅਤੇ ਉਸ ਵਿੱਚ ਨਸ਼ੇ ਦੀ ਹਾਲਤ (ਇਨਟਾਕਸੀਕੇਸ਼ਨ) ਵਾਲੀਆਂ ਕੋਈ ਅਲਾਮਤਾਂ ਨਹੀਂ ਹੁੰਦੀਆਂ। ਕਈ ਵਾਰ ਅਜਿਹੀ ਹਾਲਤ ਵਿੱਚ ਉਹ ਕੁਝ ਅਹਿਮ ਫ਼ੈਸਲੇ ਲੈ ਲੈਂਦਾ ਹੈ ਜਾਂ ਕੋਈ ਲੈਣ-ਦੇਣ ਕਰ ਬੈਠਦਾ ਹੈ, ਪਰ ਸ਼ਰਾਬ ਦਾ ਅਸਰ ਖਤਮ ਹੋਣ 'ਤੇ (ਆਮ ਤੌਰ 'ਤੇ ਦੂਜੇ ਦਿਨ ਸੁੱਤੇ ਉੱਠਣ ਤੋਂ ਬਾਅਦ ਉਸਨੂੰ ਕੁਝ ਯਾਦ ਨਹੀਂ ਰਹਿੰਦਾ। ਇਹ ਇੱਕ ਸੰਕੇਤ ਹੈ ਕਿ ਉਸ ਇਨਸਾਨ ਲਈ ਸ਼ਰਾਬ ਇੱਕ ਸਮੱਸਿਆ ਬਣ ਚੁੱਕੀ ਹੈ ਜਿਸਦਾ ਹੱਲ ਲੱਭਣਾ ਜ਼ਰੂਰੀ ਹੈ। ਕੁੱਝ ਹੋਰ ਅਸਰ ਸਰੀਰ ਦਾ ਕੋਈ ਵੀ ਅੰਗ ਸ਼ਰਾਬ ਦੇ ਅਸਰ ਤੋਂ ਬਚਿਆ ਨਹੀਂ ਰਹਿੰਦਾ। ਥੋੜ੍ਹੀ ਮਾਤਰਾ ਵਿੱਚ (1 ਜਾਂ 2 ਪੈੱਗ ਰੌਜ਼ਾਨਾ) ਸ਼ਰਾਬ ਨੂੰ ਦਿਲ ਦੇ ਰੋਗਾਂ ਤੋਂ ਬਚਾਅ ਕਰਨ ਵਾਲੀ ਮੰਨਿਆ ਜਾਂਦਾ ਹੈ। ਇਸ ਬਾਰੇ ਜ਼ਿਆਦਾ ਖੋਜ ਵਾਈਨ 'ਤੇ ਹੋਈ ਹੈ। ਪਰ ਜੇ ਸਹੀ ਖੁਰਾਕ (ਘੱਟ ਚਰਬੀ ਵਾਲਾ ਖਾਣਾ) ਅਤੇ ਵਰਜਿਸ਼, ਤਣਾਅ-ਮੁਕਤ ਜੀਵਨਸ਼ੈਲੀ ਆਦਿ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸ਼ਰਾਬ ਦਾ ਇਹ ਦਿਲ ਦੇ ਰੋਗਾਂ ਤੌਂ ਬਚਾਅ ਕਰਨ ਵਾਲਾ ਰੋਲ ਬੇਅਰਥ ਸਾਬਤ ਹੋਵੇਗਾ। ਥੋੜ੍ਹੀ ਮਾਤਰਾ ਵਿੱਚ ਸੇਵਨ ਘਬਰਾਹਟ, ਡਰ-ਫ਼ੋਬੀਆ ਅਤੇ ਨੀਮ- 23