ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/24

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਦਾਸੀ ਨੂੰ ਦੂਰ ਕਰ ਦਿੰਦਾ ਹੈ ਪਰ ਸ਼ਰਾਬ ਦੀ ਫ਼ਿਤਰਤ ਇਸਦੇ ਇਸਤੇਮਾਲ ਨੂੰ ਥੋੜ੍ਹੀ ਮਾਤਰਾ ਤੱਕ ਸੀਮਤ ਨਹੀਂ ਰਹਿਣ ਦਿੰਦੀ। ਜ਼ਿਆਦਾ ਕੀਤਾ ਗਿਆ ਇਸਤੇਮਾਲ ਦਿਲ ਦੇ ਪੱਠਿਆਂ ਨੂੰ ਕਮਜੋਰ ਕਰਦਾ ਹੈ ਅਤੇ ਜਿਗਰ ਨੂੰ ਕਈਆਂ ਪੜਾਵਾਂ ਵਿੱਚੋਂ ਦੀ ਲੰਘਾਉਂਦਾ ਹੋਇਆ ਸਿਰੋਸਿਸ ਤੱਕ ਲੈ ਜਾਂਦਾ ਹੈ ਜੋ ਕਿ ਇੱਕ ਲਾ-ਇਲਾਜ ਬੀਮਾਰੀ ਹੈ। ਬਹੁਤ ਸਾਰੇ ਖੁਰਾਕੀ ਤੱਤਾਂ ਦੀ ਕਮੀ (ਖਾਸ ਕਰਕੇ ਵਿਟਾਮਿਨ 'ਬੀ') ਕੁਪੋਸ਼ਣ ਨੂੰ ਜਨਮ ਦਿੰਦੀ ਹੈ। ਪੱਠਿਆਂ ਦੀ ਕਮਜੋਰੀ, ਨਰਵਜ਼ ਦੀ ਕਮਜ਼ੋਰੀ, ਨਜ਼ਰ ਦੀ ਕਮਜ਼ੋਰੀ, ਪਾਚਣ ਪ੍ਰਣਾਲੀ ਦੀਆਂ ਬੀਮਾਰੀਆਂ (ਮੂੰਹ ਵਿੱਚ ਛਾਲੇ, ਐਸਿਡਿਟੀ, ਬਦਹਜ਼ਮੀ, ਦਸਤ, ਪੈਂਕਰੀਆਟਾਈਟਿਸ, ਮਿਹਦੇ ਦਾ ਅਲਸਰ ਆਦਿ) ਨਾਮਰਦਗੀ ਅਤੇ ਕਈ ਹੋਰ ਬੀਮਾਰੀਆਂ ਸ਼ਰਾਬ ਦੇ ਸਿੱਧੇ ਅਸਰ ਕਰ ਕੇ ਹੋ ਸਕਦੀਆਂ ਹਨ। ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਕਮਜ਼ੋਰ ਹੋ ਜਾਣ ਕਰਕੇ ਤਪਦਿਕ, ਨਿਮੋਨੀਆ ਅਤੇ ਦੂਸਰੀਆਂ ਕਈ ਲਾਗ ਵਾਲੀਆਂ ਬੀਮਾਰੀਆਂ ਹਮਲਾ ਕਰ ਸਕਦੀਆਂ ਹਨ। ਟ੍ਰੈਫਿਕ ਐਕਸੀਡੈਂਟ ਦੁਨੀਆਂ ਭਰ ਵਿੱਚ ਅੱਜ ਇੱਕ ਵੱਡੀ ਸਿਰਦਰਦੀ ਬਣੇ ਹੋਏ ਹਨ। 50 ਪ੍ਰਤੀਸ਼ਤ ਐਕਸੀਡੈਂਟਸ ਵਿੱਚ ਸ਼ਰਾਬ ਦਾ ਦਖਲ ਹੁੰਦਾ ਹੈ। ਆਤਮ ਹੱਤਿਆ ਕਰਨ ਵਾਲਿਆਂ ਵਿੱਚ 15 ਪ੍ਰਤੀਸ਼ਤ ਸ਼ਰਾਬੀ ਹੁੰਦੇ ਹਨ। B ਨੂੰ ਅਮਰੀਕਾ ਵਿੱਚ ਸ਼ਰਾਬ ਮੌਤ ਦਾ ਤੀਸਰਾ ਮੁੱਖ ਕਾਰਨ ਹੈ। ਬਹੁਤ ਸਾਰੇ ਖੂਨ, ਬਲਾਤਕਾਰ ਅਤੇ ਦੂਸਰੇ ਜੁਰਮ, ਸ਼ਰਾਬ ਦੇ ਅਸਰ ਅਧੀਨ ਕੀਤੇ ਜਾਂਦੇ ਹਨ। 152 ਸ - - ਬਹੁਤ ਸਾਰੇ ਦੂਸਰੇ ਨਸ਼ੇ — ਨੀਂਦ ਦੀਆਂ ਗੋਲੀਆਂ (ਟੈਂਕਿਊਲਾਈਜ਼ਰਜ਼), ਅਫ਼ੀਮ, ਹੈਰੋਇਨ ਵਗੈਰਾ ਸ਼ਰਾਬ ਦੇ ਨਸ਼ੇ ਨੂੰ ਵਧਾਉਂਦੇ ਹਨ। ਇਨ੍ਹਾਂ ਨੂੰ ‘ਮਿਕਸ ਕਰਨਾ ਖਤਰਨਾਕ ਹੋ ਸਕਦਾ ਹੈ ਅਤੇ ਬਹੁਤੇ ਵਾਰੀ ਮੌਤ ਦਾ ਕਾਰਨ ਵੀ ਬਣਦਾ ਹੈ।