ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਸਟੇਜ ਤੋਂ ਸਿਰਫ਼ ਬਚਾਅ ਕੀਤਾ ਜਾ ਸਕਦਾ ਹੈ। ਇੱਕ ਵਾਰ ਇਥੇ ਤੱਕ ਪਹੁੰਚ ਗਏ ਤਾਂ ਕੋਈ ਇਲਾਜ ਨਹੀਂ। ਜਿਗਰ ਦੇ ਨਜ਼ਦੀਕ ਹੀ, ਮਿਹਦੇ ਦੇ ਬਿਲਕੁਲ ਥੱਲੇ, ਇਕ ਹੋਰ ਮਹੱਤਵਪੂਰਣ ਗ੍ਰੰਥੀ ਹੁੰਦੀ ਹੈ, ਜਿਸਨੂੰ 'ਪੈਂਕਰੀਆਜ਼' (ਲੂੰਬਾ ਜਾਂ ਲੂਬ ਲੁਬਾ) ਕਿਹਾ ਜਾਂਦਾ ਹੈ। ਇਸ ਦੀ ਸੋਜ ਸ਼ਰਾਬੀਪਣ ਦੀ ਇੱਕ ਗੰਭੀਰ ਸਮੱਸਿਆ ਹੈ ਜਿਹੜੀ ਕਈ ਹੋਰ ਗੁੰਝਲਦਾਰ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ (ਜਿਵੇਂ ਮਿਹਦੇ ਦੇ ਨੀਚੇ ਪਾਣੀ ਭਰ ਜਾਣਾ, ਸ਼ੂਗਰ ਦੀ ਬੀਮਾਰ ਆਦਿ) ਪੈਕਰੀਆਜ਼ ਦੀ ਸੋਜ ਦਾ ਦਰਦ ਬਹੁਤ ਤੇਜ਼ ਹੁੰਦਾ ਹੈ ਅਤੇ ਮਰੀਜ਼ ਕੌਮਾ ਵਿੱਚ ਵੀ ਪਹੁੰਚ ਸਕਦਾ ਹੈ। ਅਤੇ ਦਿਲ ਦੀਆਂ ਬੀਮਾਰੀਆਂ ਆਮ ਧਾਰਨਾ ਏ ਕਿ ਸ਼ਰਾਬ ਦਿਲ ਦੇ ਰੋਗਾਂ ਤੋਂ ਬਚਾਅ ਕਰਦੀ ਹੈ। ਇਹ ਕਥਨ ਅੱਧਾ ਸੱਚ ਹੀ ਹੈ ਕਿਉਂਕਿ ਸ਼ਰਾਬ ਦਾ ਨਿਅੰਤ੍ਰਿਤ ਸੇਵਨ (1-2 ਪੈੱਗ ਵਿਸਕੀ, ਰਸ ਆਦਿ ਜਾਂ ਵਾਈਨ ਦਾ ਇੱਕ ਗਲਾਸ ਰੋਜਾਨਾ) ਖੂਨ ਅੰਦਰ ਚਰਬੀ ਦੀ ਮਾਤਰਾ ਨੂੰ ਕਾਬੂ ਰੱਖਣ ਵਿੱਚ ਸਹਾਈ ਹੁੰਦਾ ਹੈ, ਪਰ ਇਸਦੇ ਨਾਲ ਜੋ ਲੈਵਲ ਵਿੱਚ ਨਹੀਂ ਰਹਿੰਦਾ ਤਾਂ ਸ਼ਰਾਬ ਦਾ ਉਪਰੋਕਤ ‘ਫ਼ਾਇਦਾ’ ਬੇਅਸਰ ਹੋ ਜਾਂਦਾ ਹੈ। ਦੂਸਰੀ ਤਰਫ਼ ਬੇਕਾਬੂ ਸ਼ਰਾਬਨੋਸ਼ੀ ਦਿਲ ਦੇ ਪੱਠਿਆਂ ਨੂੰ ਕਮਜ਼ੋਰ ਕਰ ਕੇ ਦਿਲ ਦੀ ਸ਼ਕਲ ਵਿਗਾੜ ਦਿੰਦੀ ਹੈ (ਡਾਇਲੇਟਿਡ Cardiomyopathy) ਅਤੇ ਦਿਲ ਫ਼ੇਲ੍ਹ ਹੋਣ ਦੀ ਬੀਮਾਰੀ ਦਾ ਕਾਰਨ ਬਣੀ ਹੈ। ਸ਼ਰਾਬ ਨਾਲ ਤਲੀਆਂ ਤੇ ਚਰਬੀ ਵਾਲੀਆਂ ਚੀਜ਼ਾਂ ਦਾ ਅਧਿਕ ਇਸਤੇਮਾਲ ਖੂਨ ਵਿੱਚ ਚਰਬੀ ਦਾ ਪੱਧਰ ਵਧਾਉਂਦਾ ਹੈ ਅਤੇ ਦਿਲ ਦੇ ਦੌਰੇ ਦਾ ਕਾਰਨ ਬਣਦਾ ਹੈ। ੲ ਨਰਵਸ ਸਿਸਟਮ 'ਤੇ ਅਸਰ ਦਿਮਾਗ, ਸੁਖਮਣਾਂ ਨਾੜੀ ਅਤੇ ਦੂਸਰੀਆਂ ਨਾੜੀਆਂ ਯਾਦਾਸ਼ਤ : ਭੁਲੱਕੜਪਣ ਹਰ ਸ਼ਰਾਬੀ ਦੀਆਂ ਸ਼ਿਕਾਇਤਾਂ ਵਿੱਚ ਸ਼ਾਮਲ