ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੱਚਾ ਹੋਣਾ ਜਾਂ ਉਲਟੀਆਂ ਲੱਗਣਾ, ਸਿਰ ਅਤੇ ਸਰੀਰ ਵਿੱਚ ਦਰਦਾਂ, ਨੀਂਦ ਨਾ ਆਉਣਾ, ਬੇਚੈਨੀ, ਘਬਰਾਹਟ ਅਤੇ ਪੀਣ ਦੀ ਜ਼ਬਰਦਸਤ ਇੱਛਾ (ਕਰੋਵਿੰਗ)। ਅਜਿਹੀ ਹਾਲਤ ਵਿੱਚ ਮਰੀਜ਼ ਨੂੰ ਜੋ ਸ਼ਰਾਬ ਮਿਲ ਜਾਏ ਤਾਂ ਉਸਨੂੰ ਸਿੱਧਾ ਬੋਤਲ ਨਾਲ ਮੂੰਹ ਲਗਾ ਕੇ ਹੀ ਪੀ ਜਾਏਗਾ। ਕਿਹੜਾ ਬ੍ਰਾਂਡ ਹੈ ਅਤੇ ਨਾਲ ਸੋਢਾ, ਪਾਣੀ ਜਾਂ ਨਮਕੀਨ ਆਦਿ ਨਹੀ ਅਜਿਹੀ ਤਿਆਰੀ ਲਈ ਉਸ ਵਕਤ ਸਮਾਂ ਨਹੀਂ ਹੁੰਦਾ। ਇਨ੍ਹਾਂ ਲੱਛਣਾਂ ਦਾ ਇਲਾਜ ਬੜੀ ਆਸਾਨੀ ਨਾਲ ‘ਡਾਇਜ਼ਾਪਾਮ' ਜਾਂ ਉਸ ਵਰਗੀ ਕਿਸੇ ਦੂਸਰੀ ਦਵਾਈ ਨਾਲ ਹੋ ਜਾਂਦਾ ਹੈ ਅਤੇ ਹਫ਼ਤੇ ਦੇ ਅੰਦਰ-ਅੰਦਰ ਦਵਾਈ ਨੂੰ ਘਟਾ ਕੇ ਬੰਦ ਕੀਤਾ ਜਾ ਸਕਦਾ ਹੈ। ਕੁਝ ਮਰੀਜ਼ਾਂ ਵਿੱਚ ਤੋੜ ਦੌਰਾਨ ਕੁਝ ਜਟਿਲ ਕਿਸਮ ਦੇ ਲੱਛਣ ਹੋ ਸਕਦੇ ਹਨ ਜਿਨ੍ਹਾਂ ਵਿੱਚੋਂ ਪ੍ਰਮੁੱਖ ਹਨ 'ਡਿਲਿਰੀਅਮ ਟ੍ਰੀਮਰਜ਼' (ਸਰਸਾਮੀ ਹਾਲਤ), ਮਿਰਗੀ ਵਰਗਾ ਦੌਰਾ ਅਤੇ 'ਹੈਲੂਸੀਨੇਸ਼ਨਜ਼ ਆਵਾਜ਼ਾਂ ਸੁਣਾਈ ਦੇਣੀਆਂ ਜਾਂ ਸ਼ਕਲਾਂ ਦਿਖਾਈ ਦੇਣੀਆਂ, ਜਿਨ੍ਹਾਂ ਦਾ ਕੋਈ ਵਜੂਦ ਨਹੀਂ ਹੁੰਦਾ।

ਮਿਰਗੀ ਵਰਗਾ ਦੌਰਾ : ਅਜਿਹਾ ਦੌਰਾ ਆਮ ਤੌਰ 'ਤੇ ਸ਼ਰਾਬ ਦੇ ਅਖੀਰਲੇ ਪੌਂਗ ਤੋਂ 12 ਘੰਟੇ ਬਾਅਦ ਪੈਂਦਾ ਹੈ। ਸਭ ਤੋਂ ਵੱਧ ਖਤਰਾ 24 ਘੰਟੇ ਬਾਅਦ ਹੁੰਦਾ ਹੈ ਅਤੇ 48 ਘੰਟਿਆਂ ਬਾਅਦ ਇਹ ਖਤਰਾ ਘਟਦਾ ਜਾਂਦਾ ਹੈ। ਜੇਕਰ ਡਾਕਟਰ ਦੀ ਸਲਾਹ ਮੁਤਾਬਕ ਸ਼ਰਾਬ ਛੱਡੀ ਜਾਂਦੀ ਹੈ ਅਤੇ 'ਡਾਇਜ਼ਾਪਾਮ' ਜਾਂ ਦੂਸਰੀ ਅਜਿਹੀ ਕੋਈ ਦਵਾਈ ਲੋੜੀਂਦੀ ਮਾਤਰਾ ਵਿੱਚ ਦਿੱਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਦੇ ਦੌਰੇ ਤੋਂ ਪੂਰਾ ਬਚਾਅ ਹੋ ਸਕਦਾ ਹੈ। ਇਸ ਦੌਰੇ ਦੌਰਾਨ ਮਰੀਜ਼ ਬੇਹੋਸ਼ ਹੋ ਜਾਂਦਾ ਹੈ, ਮੂੰਹ ‘ਚੋਂ ਝੱਗ ਵਗਦੀ ਹੈ, ਟੁੱਟੀ-ਪਿਸ਼ਾਬ ਕਪੜਿਆਂ ਵਿੱਚ ਨਿਕਲ ਸਕਦਾ ਹੈ ਅਤੇ ਸਰੀਰ ਨੂੰ ਮਿਰਗੀ ਵਾਂਗ ਹੀ ਝਟਕੇ ਲੱਗਦੇ ਹਨ। । ਇਸ ਦੀ ਅਵਧੀ ਕੁੱਝ ਸਕਿੰਟਾਂ ਤੋਂ ਲੈ ਕੇ 1-2 ਮਿੰਟ ਤੱਕ ਹੋ ਸਕਦੀ ਹੈ ਅਤੇ ਹੋਸ਼ ਵਿੱਚ ਆਉਣ 'ਤੇ ਮਰੀਜ਼ ਨੂੰ ਦੌਰੇ ਬਾਰੇ ਕੁਝ ਯਾਦ ਨਹੀਂ ਰਹਿੰਦਾ। ਆਮ ਤੌਰ 'ਤੇ ਅਜਿਹਾ ਇੱਕ ਹੀ ਦੌਰਾ ਪੈਂਦਾ ਹੈ ਪਰ ਕਦੇ + 50