ਪੰਨਾ:ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂੰ ਨਹੀਂ ਬਦਲਦੇ, ਓਨੀ ਦੇਰ ਸ਼ਰਾਬੀਪਣ ਦਾ ਇਲਾਜ ਨਹੀਂ ਹੋ ਸਕਦਾ। ਆਪਣੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਦੇ ਦੂਸਰੇ ਤਰੀਕੇ ਸਿੱਖਣੇ ਹੀ ਇਸ ਸਮੱਸਿਆ ਦਾ ਹੱਲ ਹੈ। ਜੋ ਲੋਕ ਸਿਰਫ਼ 'ਰਿਲੈਕਸ ਹੋਣ ਲਈ ਪੀਂਦੇ ਹਨ ਅਤੇ ਪੀਣ ਦਾ ਪੱਧਰ ਸ਼ਰਾਬੀਪਣ ਦੀ ਹਾਲਤ ਤੱਕ ਪਹੁੰਚ ਚੁੱਕਾ ਹੈ, ਉਨ੍ਹਾਂ ਵਾਸਤੇ ਜ਼ਰੂਰੀ ਹੈ ਕਿ ਉਹ ਰੀਲੰਕਸ ਹੋਣ ਦੇ ਦੂਸਰੇ ਤਰੀਕੇ ਸਿੱਖਣ ਜਿਵੇਂ ਯੌਗ, ਮੈਡੀਟੇਸ਼ਨ, ਖੇਡਾਂ, ਸੈਰ, ਪੜ੍ਹਨਾ, ਦੂਸਰਿਆਂ ਦੀ ਮਦਦ ਕਰਨਾ, ਸੰਗੀਤ, ਨਾਚ, ਇਹ ਲਿਸਟ ਅੰਤਹੀਣ ਹੈ। ਹਰ ਕੋਈ ਆਪਣੀ ਪਸੰਦ ਅਤੇ ਜੀਵਨਸ਼ੈਲੀ ਮੁਤਾਬਕ ਕੋਈ ਨਾ ਕੋਈ ਤਰੀਕਾ ਅਪਣਾ ਸਕਦਾ ਹੈ। ਆਪਣੇ ਡਾਕਟਰ ਦੀ ਸਲਾਹ ਮੁਤਾਬਕ ਚੱਲਣਾ ਅਤੇ ਠੀਕ ਹੋਣ ਉਪਰੰਤ ਵੀ ਉਸ ਨਾਲ ਸੰਪਰਕ ਬਣਾ ਕੇ ਰੱਖਣਾ ਸੌਫ਼ੀਪੁਣੇ ਨੂੰ ਬਰਕਰਾਰ ਰੱਖਣ ਵਿੱਚ ਸਭ ਤੋਂ ਵੱਧ ਸਹਾਈ ਹੁੰਦਾ ਹੈ। ਇਹ ਅਸੀਂ ਇਨ੍ਹਾਂ ਮਰੀਜ਼ਾਂ ਨਾਲ ਆਪਣੇ ਨਿੱਜੀ ਤਜਰਬੇ ਦੇ ਆਧਾਰ 'ਤੇ ਵੀ ਕਹਿ ਸਕਦੇ ਹਾਂ। ਅਜਿਹਾ ਸੰਪਰਕ ਨਿੱਜੀ ਤੌਰ 'ਤੇ ਸੰਭਵ ਨਾ ਹੋਵੇ ਤਾਂ ਚਿੱਠੀਆਂ ਦੇ ਰਾਹੀਂ ਵੀ ਰੱਖਿਆ ਜਾ ਸਕਦਾ ਹੈ। ਮਰੀਜ਼ ਦੇ ਨਿੱਜੀ ਯਤਨਾਂ ਤੋਂ ਇਲਾਵਾ ਉਸਦੇ ਠੀਕ ਹੋਣ ਵਿੱਚ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ (ਪਤੀ-ਪਤਨੀ, ਬੱਚੇ, ਮਾਂ-ਬਾਪ, ਭੈਣ-ਭਰਾ ਅਤੇ ਦੋਸਤਾਂ ਦੀ ਵੀ ਬਹੁਤ ਅਹਿਮ ਭੂਮਿਕਾ ਹੁੰਦੀ ਹੈ। ਸ਼ਰਾਬੀਪਣ ਵਰਗੀਆਂ ਬੀਮਾਰੀਆਂ ਦੇ ਖਿਲਾਫ਼ ਸਭ ਤੋਂ ਮਜ਼ਬੂਤ ‘ਡਿਫੈਂਸ ਲਾਈਨ ਪਰਿਵਾਰ ਦੀ ਹੁੰਦੀ ਹੈ। ਜਿੰਨੀ ਮਜ਼ਬੂਤ ਇਹ ‘ਡਿਫੈਂਸ ਲਾਈਨ' ਹੋਵੇਗੀ, ਓਨੇ ਹੀ ਸੁਰੱਖਿਅਤ ਇਸ ਦੇ ਅੰਦਰ ਰਹਿਣ ਵਾਲੇ ਹੋਣਗੇ।