ਪੰਨਾ:ਨਿਰਮੋਹੀ.pdf/100

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧00
ਨਿਰਮੋਹੀ

ਅਪਨੀ ਜਾਨ ਨਾਲੋਂ ਵੀ ਵੱਧ ਪਿਆਰ ਕਰਦਾ ਹਾਂ। ਮੈਨੂੰ ਜੋ ਕੁਝ ਲਿਖ ਕੇ ਔਂਦਾ ਰਿਹਾ, ਉਸੇ ਦਾ ਉਤਰ ਮੈਂ ਉਸਨੂੰ ਦਿੰਦਾ ਰਿਹਾ ਹਾਂ। ਜੇ ਤੈਨੂੰ ਮੇਰੇ ਤੇ ਭਰੋਸਾ ਨਹੀਂ ਤਾਂ ਉਸ ਦੀਆਂ ਨਵੀਆਂ ਆਈਆਂ ਇਕ ਦੋ ਚਿਠੀਆਂ ਪੜ੍ਹ ਲੈ ਤੇ ਨਾਲੇ ਮੇਰੇ ਜਵਾਬ ਵੀ ਜੋ ਮੈਂ ਨਕਲ ਕਰ ਕੇ ਆਪਨੇ ਪਾਸ ਰਖੇ ਹੋਏ ਨੇ। ਫਿਰ ਤੇ ਤੈਨੂੰ ਵਿਸ਼ਵਾਸ ਹੋ ਜਾਏਗਾ ਨਾ।

ਥੋੜਾ ਚਿਰ ਹੋਰ ਹੋ ਜਾਣ ਤੇ ਬਿਮਲਾ ਨੇ ਮਾਲਾ ਤੇ ਪ੍ਰੇਮ ਦੀਆਂ ਦੋਵੇਂ ਤਿੰਨੇ ਚਿਠੀਆਂ ਪੜ੍ਹੀਆਂ। ਪੜ੍ਹ ਕੇ ਹੈਰਾਨ ਹੀ ਹੋ ਗਈ ਬਿਮਲਾ। ਵੀਰ ਜੀ ਦੇ ਜਵਾਬ ਏਥੇ ਕੁਝ ਹੋਰ ਤੇ ਉਧਰ ਕੁਝ ਹੋਰ ਸਨ। ਕੁਛ ਸਮਝ ਨਹੀਂ ਔਂਦੀ ਸੀ ਕੀ ਹੇਰਾ ਫੇਰੀ ਹੈ।

ਸਿਰਫ ਚਾਰ ਦਿਨ ਦਿਲੀ ਰਹਿ ਕੇ ਰਾਮ ਰਤਨ ਪ੍ਰਵਾਰ ਸਮੇਤ ਵਾਪਸ ਲਖਨਊ ਆ ਗਿਆ। ਤੇ ਔਂਦੀ ਵਾਰੀ ਆਪਨੇ ਸਾਲੇ ਨੂੰ ਕਹਿੰਦਾ ਆਇਆ ਕਿ ਪੰਦਰਾਂ ਦਿਨਾਂ ਤਕ ਪ੍ਰੇਮ ਨੂੰ ਲਖਨਊ ਭੇਜ ਦੇਨਾ ਕਿਉਂਕਿ ਮੇਰੇ ਮਿੱਤਰ ਦੇ ਭਰਾ ਦੇ ਲੜਕੇ ਦੀ ਸ਼ਾਦੀ ਹੈ। ਦੋ ਤਿਨ ਦਿਨ ਉਥੇ ਰਹਿ ਕੇ ਤੇ ਆਪਣੇ ਪੁਰਾਨੇ ਯਾਰ ਬੇਲੀਆਂ ਨੂੰ ਮਿਲਕੇ ਵਾਪਸ ਆ ਜਾਏਗਾ। ਪ੍ਰੇਮ ਵੀ ਉਥੇ ਕੋਲ ਹੀ ਖਲੋਤਾ ਸੀ। ਉਸ ਪੁਛਿਆ, 'ਕੀਹਦੀ ਸ਼ਾਦੀ ਏ, ਪਿਤਾ ਜੀ ?'

'ਸੰਤ ਰਾਮ ਦੇ ਭਤੀਜੇ ਦੀ।'

'ਕਿਥੇ ਮੰਗਿਆ ਹੈ ਉਹ? ਮੈਨੂੰ ਤੇ ਪਤਾ ਈ ਨਹੀ ਲਗਾ।'

'ਪਤਾ ਕੀ ਲਗਦਾ, ਇਥੇ ਤੇ ਚਟ ਰੋਟੀ ਤੇ ਪਟਕ ਦਾਲ