ਪੰਨਾ:ਨਿਰਮੋਹੀ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੩

ਨਿਰਮੋਹੀ

ਉਸਨੂੰ ਦੇਖਕੇ ਘਾਇਲ ਹੋਏ ਬਿਨਾਂ ਨਹੀਂ ਰਹਿ ਸਕਦਾ ਸੀ। ਜੁਗਿੰਦਰ ਦੀ ਨੀਤ ਮਾਲਾ ਤੇ ਪ੍ਰੇਮ ਦੋਵਾਂ ਨੂੰ ਤਬਾਹ ਕਰਨ ਦੀ ਸੀ ਤੇ ਉਸ ਨੂੰ ਆਪਣੇ ਕੰਮ ਵਿਚ ਕਾਮਯਾਬ ਹੋਨ ਲਈ ਇਕ ਮਸਾਲਾ ਹੋਰ ਹਥ ਆ ਗਿਆ।

ਜੁਗਿੰਦਰ ਨੇ ਫੂਲ ਕੁਮਾਰੀ ਨੂੰ ਵਖਰੇ ਕਮਰੇ ਵਿਚ ਬਿਠਾ ਕੇ ਆਪਣਾ ਸਾਰਾ ਭੇਤ ਖੋਲ ਦਿਤਾ ਤੇ ਨਾਲ ਹੀ ਸੌ ਰੁਪਏ ਪੇਸ਼ਗੀ ਉਸ ਦੀ ਝੋਲੀ ਵਿਚ ਪੌਦਾ ਹੋਇਆ ਬੋਲਿਆ, ਫੂਲ, ਯਾਦ ਰਖੀ ਜਿਸ ਆਦਮੀ ਨੂੰ ਚੁਕਾ ਕੇ ਲਿਔਣਾ ਹੈ ਅਗਰ ਤੂੰ ਉਸਨੂੰ ਆਪਣੇ ਵਸ ਵਿਚ ਕਰ ਲਿਆ ਤਾਂ ਲਖਾਂ ਰੁਪਇਆਂ ਵਿਚ ਖੇਡੇਗੀ। ਉਹ ਆਪਨੇ ਲਖਪਤੀ ਮਾਮੇ ਦਾ ਮੁਤਬੰਨਾ ਬਨਿਆ ਹੈ। ਪੈਸੇ ਦੀ ਉਹਨੂੰ ਕੋਈ ਪ੍ਰਵਾਹ ਨਹੀਂ। ਅਰ ਫਿਰ ਇਹ ਕੰਮ ਪੂਰਾ ਹੋ ਜਾਨ ਤੇ ਮੇਰੇ ਵਲੋਂ ਵੀ ਮੂੰਹ ਮੰਗਿਆ ਇਨਾਮ ਹਾਸਲ ਕਰੇਂਗੀ।'

ਇਸ ਤੋਂ ਪਿਛੋਂ ਇਹ ਸਲਾਹ ਹੋਈ ਕਿ ਰਹੀਮ ਤੇ ਕਰੀਮ ਦੋਵੇਂ ਪ੍ਰੇਮ ਨੂੰ ਕਿਸੇ ਤਰਾਂ ਚੁਕ ਕੇ ਏਥੇ ਲੈ ਔਣ ਤਾ ਕਿ ਉਹ ਲਖਨਊ ਨਾ ਜਾ ਸਕੇ। ਫੂਲ ਜੁਗਿੰਦਰ ਨੂੰ ਪੁਛਨ ਲੱਗੀ-

'ਪਰ ਜੁਗਿੰਦਰ ਸਾਹਿਬ, ਤੁਸੀਂ ਉਸਨੂੰ ਇੰਜ ਬਰਬਾਦ ਕਿਉਂ ਕਰਨਾ ਚਾਹੁੰਦੇ ਹੋ? ਕੀ ਤੁਹਾਡਾ ਕੋਈ ਆਪਸ ਵਿਚ ਵੈਰ ਹੈ ਜੋ ਇਵੇਂ ਕਰਦੇ ਹੋ?'

'ਵੈਰ? ਵੈਰ ਬਹੁਤ ਵੱਡਾ ਹੈ। ਜਿਸਨੂੰ ਉਹ ਚਾਹੁੰਦਾ ਹੈ ਉਸੇ ਨਾਲ ਮੈਂ ਮੁਹੱਬਤ ਕਰਦਾ ਹਾਂ। ਤੇ ਜਿੱਨਾ ਚਿਰ ਪ੍ਰੇਮ ਮੇਰੇ ਰਸਤੇ ਵਿਚ ਹੈ ਉੱਨਾ ਚਿਰ ਮੈਂ ਕਾਮਯਾਬ ਨਹੀਂ ਹੋ ਸਕਦਾ, ਕਿਉਂਕਿ ਉਹ ਪ੍ਰੇਮਕਾ ਉਸੇ ਦੇਵਤਾ ਦੀ ਪੂਜਾਰਨ ਬਨਨਾ