ਪੰਨਾ:ਨਿਰਮੋਹੀ.pdf/147

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੩ਨਿਰਮੋਹੀ

ਸਵੇਰੇ ਉਠਦੇ ਹੀ ਜਲਦੀ ਨਾਲ ਨਾਸ਼ਤਾਂ ਪਾਨੀ ਤੋਂ | ਵੇਹਲੇ ਹੋਕੇ ਜੁਗਿੰਦਰ ਪ੍ਰੇਮ ਦੇ ਘਰ ਪਹੁੰਚਿਆ। ਪ੍ਰੇਮ ਆਰਾਮ | ਕੁਰਸੀ ਤੇ ਬਿਮਾਰਾਂ ਵਾਂਗ ਪਿਆ ਜੁਗਿੰਦਰ ਦੀ ਉਡੀਕ ਕਰ | ਰਿਹਾ ਸੀ। ਡਾਕੀਏ ਨੇ ਪ੍ਰੇਮ ਦੇ ਨਾਂ ਦੀ ਚਿਠੀ ਅੰਦਰ ਸੁਟੀ। ਚਿਠੀ ਖੋਲ ਕੇ ਪ੍ਰੇਮ ਨੇ ਪੜ੍ਹੀ। ਅਜੇ ਮਸਾਂ ਪੜ੍ਹ ਕੇ ਹਟਿਆ ਹੀ ਸੀ ਕਿ ਜਗਿੰਦਰ ਵੀ ਆਨ ਪਹੁੰਚਾ। ਉਸ ਨੇ ਚੋਰ ਅਖਾਂ ਨਾਲ ਚਿਠੀ ਦਾ ਸਰਨਾਵਾਂ ਪੜਿਆ ਤਾਂ ਫੌਰਨ ਤਾੜ ਗਿਆ ਕਿ ਇਹ ਬਿਠੀ ਮਾਲਾ ਦੀ ਹੈ। ਦੇਖ ਕੇ ਉਸਨੂੰ ਪਿਸੂ ਪੈ ਗਏ। ਉਸਨੂੰ ਪ੍ਰੇਸ਼ਾਨ ਦੇਖ ਕੇ ਪ੍ਰੇਮ ਬੋਲਿਆ

'ਕਿਉਂ? ਜੁਗਿੰਦਰ, ਪ੍ਰੇਸ਼ਾਨੀ ਕਿਸ ਗਲ ਦੀ ਏ? ਚਿਠੀ ਦੇਖ ਕੇ ਹੈਰਾਨ ਹੋਇਆ ਹੈਂ?

'ਹਾਂ, ਜੁਗਿੰਦਰ ਬੋਲਿਆ, 'ਮੈਂ ਹੈਰਾਨ ਹੋਇਆ ਹਾਂ ਇਸ ਲਈ ਕਿ ਉਸਨੂੰ ਪਤਾ ਹੁੰਦੇ ਹੋਇਆਂ ਵੀ ਕਿ ਅਜ ਕਲ ਜੁਗਿੰਦਰ ਦਿਲੀ ਗਿਆ ਹੈ ਤੇ ਉਹ ਪ੍ਰੇਮ ਨੂੰ ਮਿਲੇਗਾ ਵੀ ਜਰੂਰ, ਪਰ ਉਸ ਨੇ ਫਿਰ ਵੀ ਹਿੰਮਤ ਕਰਕੇ ਚਿਠੀ ਲਿਖ ਹੀ ਦਿਤੀ।'

'ਤੇ ਕੀ ਤੂੰ ਮਾਲਾਂ ਨੂੰ ਦਸ ਕੇ ਆਇਆ ਸੈਂ ਕਿ ਮੈਂ ਦਿੱਲੀ ਜਾ ਰਿਹਾ ਹਾਂ?'

'ਮੈਂ ਜਬਾਨੀ ਤੇ ਨਹੀਂ ਸੀ ਕਿਹਾ,ਪਰ ਇਕ ਕੁੜੀ ਦੇ ਹਥ ਸੁਨਾਹ ਜਰੂਰ ਭੇਜ ਦਿਤਾ ਸੀ। ਉਹ ਸਾਨੂੰ ਦੋਹਾਂ ਨੂੰ ਉਧਰ ਉਧਰ ਚਿਠੀਆਂ ਪਹੁੰਚਾਨ ਵਿਚ ਮਦਦ ਦੇਂਦੀ ਸੀ।

'ਤਾਂ ਕੀ ਤੁਸੀਂ ਆਮੋ ਸਾਮਨੇ ਇਕ ਦੂਸਰੇ ਨਾਲ ਗੱਲਾਂ ਨਹੀਂ ਕੀਤੀਆਂ?

'ਜੇ ਮੈਨੂੰ ਤੇਰਾ ਖਿਆਲ ਨਾ ਹੁੰਦਾ ਤਾਂ ਸ਼ਾਇਦ ਮੈਂ ਸਭ