ਪੰਨਾ:ਨਿਰਮੋਹੀ.pdf/148

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੪ਨਿਰਮੋਹੀ

ਕੁਝ ਕਰ ਲੈਂਦਾ | ਪਰ ਵਡਿਆਂ ਨੇ ਕਿਹਾ ਹੈ, ਯਾਰ ਮਾਰ ਨਾ ਕਰੋ। ਜਿਸ ਚੀਜ਼ ਤੇ ਯਾਰ ਦੀ ਅੱਖ ਹੋਵੇ ਉਸ ਵਲ ਦੇਖਨਾ ਤੁਹਾਡੇ ਲਈ ਮਹਾਂ ਪਾਪ ਹੈ।'

'ਤਾਂ ਫਿਰ ਤੂੰ ਮਾਲਾ ਨੂੰ ਪੇਸ਼ ਨਹੀਂ ਸੀ ਕਰਦਾ?

'ਕਰਦਾ ਕਿਉਂ ਨਹੀਂ ਸੀ? ਪਰ ਭੈੜੇ ਖਿਆਲ ਨਾਲ ਨਹੀਂ। ਸਗੋਂ ਇਸ ਲਈ ਕਿ ਮੇਰਾ ਯਾਰ ਬਾਹਰ ਗਿਆਂ ਹੋਇਆ ਹੈ, ਪਿਛੋਂ ਉਸ ਦੀ ਪਿਆਰੀ ਦਾ ਦਿਲ ਲੱਗਾ ਰਹੇ। ਸਿਰਫ ਏਸੇ ਵਾਸਤੇ ਮੈਂ ਉਸ ਨਾਲ ਕੁਝ ਦਿਲ ਚਸਪੀ ਰਖਦਾ ਸਾਂ। ਲਖਨਊ ਆਸ ਪਾਸ ਕਾਲਜ ਹੋਨ ਕਾਰਨ ਕਦੀ ਕਦੀ ਬਾਗ ਵਿਚ ਮਿਲ ਮਿਲਾ ਲੈਂਦੇ ਸਾਂ। ਬਾਕੀ ਰਹੀ ਗਲ ਚਿਠੀਆਂ ਦੀ, ਜਦ ਪਹਿਲੀ ਹੀ ਚਿਠੀ ਉਸਦੀ ਆਈ ਤਾਂ ਮੈਂ ਜਾਣ ਗਿਆ ਇਹ ਤੇ ਮੇਰੇ ਨਾਲ ਪ੍ਰੇਮ ਕਰ ਰਹੀ ਹੈ। ਜਵਾਬ ਵਿਚ ਮੈਂ ਮਾਲਾ ਨੂੰ ਇਸ ਤਰਾਂ ਨਾ ਕਰਨ ਲਈ ਲਿਖਿਆ ਤਾਂ ਉਸ ਨੇ ਕਿਹਾ

ਜੋਗਿੰਦਰ ਜੀ, ਤੁਸੀਂ ਆਪ ਈ ਸਮਝ ਲਓ ਕਿ ਮੈਂ ਵੀ ਜਵਾਨ ਹਾਂ, ਮੇਰੇ ਵੀ ਦਿਲ ਵਿਚ ਕਾਫੀ ਭਾਵਨਾਵਾਂ ਹਨ। ਫਿਰ ਮੈਂ ਕਿੱਨਾ ਚਿਰ ਉਨ੍ਹਾਂ ਦੀ ਉਡੀਕ ਕਰ ਸਕਦੀ ਹਾਂ। ਭਾਵੇਂ ਮੈਨੂੰ ਆਸ਼ਾ ਹੈ ਕਿ ਜਦੋਂ ਵੀ ਮੇਰੀ ਸ਼ਾਦੀ ਹੋਵੇਗੀ ਪ੍ਰੇਮ ਨਾਲ ਈ ਹੋਵੇਗੀ। ਉਹ ਵੀ ਮੈਨੂੰ ਜਾਨ ਨਾਲੋਂ ਵੱਧ ਪਿਆਰ ਕਰਦੇ ਹਨ। ਪਰ ਜਦੋਂ ਤੋਂ ਮੇਂ ਤੁਸਾਂ ਨੂੰ ਦੇਖ ਚੁਕੀ ਹਾਂ, ਜ਼ਖਮੀ ਹੋ ਕੇ ਰਹਿ ਗਈ ਹੈ। ਕੀ ਤੁਸੀਂ ਮੇਰੇ ਤੇ ਤਰਸ ਨਹੀਂ ਕਰੋਗੇ, ਸਿਰਫ ਤੁਹਾਡੀ ਹਾਂ ਕਰਨ ਦੀ ਢਿਲ ਹੈ, ਜੋਗਿੰਦਰ ਜੀ,ਬਸ ਫੇਰ ਮੈਂ ਘਰਦਿਆਂ ਨੂੰ ਆਪੇ ਮਨਾ ਲਵਾਂਗੇ। ਕਿਉਂਕਿ ਉਹ