ਪੰਨਾ:ਨਿਰਮੋਹੀ.pdf/16

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੬
ਨਿਰਮੋਹੀ

ਵਿਚ ਆਪ ਨੂੰ ਕੀ ਫਾਇਦਾ ਮਿਲੇਗਾ। ਖਾਹ ਮੁਖਾਹ ਦਿਲ ਨੂੰ ਦੁਖ ਲਾ ਬੈਠੋਗੇ।'

'ਦੁੱਖ ਕਾਹਦਾ ਬਾਬਾ ਜੀ, ਅਗਰ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਕੁਝ ਥੋੜਾ ਬਹੁਤ ਦੁਖ ਮਿਲ ਜਾਏ ਤੇ ਉਹ ਦੁਖ ਨਹੀਂ ਹੁੰਦਾ।'

'ਅਛਾ ਜੇਕਰ ਜਿਦ ਕਰਦੇ ਹੋ ਤਾਂ ਕਿਸੇ ਦਿਨ ਜਰੂਰ ਸੁਨਾਵਾਂਗਾ। ਪਰ ਅਜ ਨਹੀਂ। ਅਜ ਤੋਂ ਛੇ ਮਹੀਨੇ ਪਿਛੋਂ ਸੰਤ ਹਰਨਾਮ ਦਾਸ ਜੀ ਦੇ ਅਖਾੜੇ ਦਾ ਵਰਸ਼ ਉਤਸ਼ਵ ਹੈ। ਅਗਰ ਤੁਸੀਂ ਉਸ ਵਕਤ ਹਰਦੁਵਾਰ ਆ ਸਕੋ ਤਾਂ ਮੈਂ ਆਪਣੀ ਨਿਰਮੋਹੀ ਵਾਲਾ ਕਿੱਸਾ ਆਪ ਨੂੰ ਸੁਨਾ ਸਕਦਾ ਹਾਂ।'

'ਚੰਗਾ ਬਾਬਾ ਜੀ, ਅਸੀਂ ਛੇ ਮਹੀਨੇ ਤੱਕ ਆਪ ਦੀ ਰਾਜ਼ ਸੁਣਨ ਵਾਸਤੇ ਉਤਾਵਲੇ ਰਹਾਂਗੇ। ਪਰ ਇਹ ਨਹੀਂ ਹੋਵੇ ਕਿ ਅਸੀਂ ਏਨੀ ਦੂਰੋਂ ਆਈਏ ਤੇ ਤੁਸੀਂ ਸਾਨੂੰ ਮਿਲੋ ਹੀ ਨਹੀਂ।

'ਨਹੀਂ ਨਹੀਂ ਇਹ ਕਦੀ ਨਹੀਂ ਹੋ ਸਕਦਾ। ਮੈਂ ਤੁਸਾਂ ਨਾਲ ਵਚਨ ਕਰਦਾ ਹਾਂ ਕਿ ਮੈਂ ਜ਼ਰੂਰ ਏਥੇ ਹੋਵਾਂਗਾ, ਅਰ ਕਹਿ ਨਹੀਂ ਸਕਦਾ ਕਿ ਉਹ ਸਾਡੀ ਆਖਰੀ ਮੁਲਾਕਾਤ ਹੀ ਹੋਵੇ।'

ਫਿਰ ਮਿਲਨ ਦਾ ਵਾਹਿਦਾ ਲੈ ਅਸੀਂ ਵਾਪਸ ਲਖਨਊ ਆ ਗਏ। ਇਸ ਪਿਛੋਂ ਇਕ ਇਕ ਦਿਨ ਕਰਕੇ ਬੜੀ ਮੁਸ਼ਕਲ ਨਾਲ ਇਕ ਸੌ ਅੱਸੀ ਦਿਨਾਂ ਦੇ ਛੇ ਮਹੀਨੇ ਲੰਘਾਏ।

ਇੰਤਜਾਰੀ ਦੇ ਛੇ ਮਹੀਨੇ ਲੰਘਾ ਮੈਂ ਆਪਣੇ ਮਿਤਰਾਂ ਨੂੰ ਲੈ ਹਰਦੁਵਾਰ ਪਹੁੰਚ ਗਿਆ ਅਰ ਜਾਂਦੇ ਹੀ ਬਿਮਾਰ ਪੈ