ਪੰਨਾ:ਨਿਰਮੋਹੀ.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੫੭



ਨਿਰਮੋਹੀ

ਵੀਹ

ਪ੍ਰੇਮ ਦਾ ਮਾਮਾ ਸਾਮਾਨ ਆਦ ਸੰਭਾਲ ਕੇ ਲਖਨਊ ਜਾਨੇ ਲਈ ਦਿਲੀ ਸਟੇਸ਼ਨ ਤੇ ਪਹੁੰਚਿਆ | ਪ੍ਰੇਮ ਵੀ ਉਸ ਨੂੰ ਗੜੀ ਚੜਾਨ ਆਇਆ। ਪ੍ਰੇਮ ਨੂੰ ਉਸ ਦਾ ਮਾਮਾ ਧੀਰਜ ਦਿਲਾਸਾ ਦੇਦਾ ਹੋਇਆ ਗਡੀ ਵਿਚ ਬੈਠ ਗਿਆ। ਵਕਤ ਹੋ ਗਿਆ ਸੀ। ਗਡੀ ਚੱਲੀ-ਪ੍ਰੇਮ ਤਾਂ ਫੂਲ ਦੇ ਮਕਾਨ ਵਲ ਚਲ ਪਿਆ ਤੇ ਉਸ ਦਾ ਮਾਮਾ ਲਖਨਊ ਵੱਲ।

ਮਸਾਂ ਗਡੀ ਅਜੇ ਮੁਰਾਦਾ ਬਾਦ ਕੋਲ ਹੀ ਪਹੁੰਚੀ ਸੀ। ਕਿ ਅਚਾਨਕ ਲਾਈਨ ਤੋਂ ਉਤਰ ਗਈ। ਰਾਤ ਦਾ ਵਕਤ, ਬਹੁਤ ਸਾਰੇ ਲੋਕ ਜਖ਼ਮੀ ਹੋਏ ਤੇ ਬਹੁਤ ਸਾਰੇ ਮਰ ਗਏ। ਜਖਮੀਆਂ ਵਿਚ ਪ੍ਰੇਮ ਦਾ ਮਾਮਾ ਵੀ ਸੀ। ਉਸ ਨੇ ਪ੍ਰੇਮ ਨੂੰ ਤਾਰ ਦਿਤੀ। ਪ੍ਰੇਮ ਫੂਲ ਦੇ ਘਰੋਂ ਉਠ ਕੇ ਅਜੇ ਮਸਾਂ ਆਪਨੇ ਘਰ ਪਹੁੰਚਾ ਹੀ ਸੀ ਜਾਂ ਤਾਰ ਵਾਲੇ ਨੇ ਉਸਨੂੰ ਤਾਰ ਫੜਾਈ। ਤਾਰ ਪੜ੍ਹਦੇ ਹੀ ਪ੍ਰੇਮ ਦੀਆਂ ਸਤੇ ਸੁਧਾਂ ਭੁਲ ਗਈਆਂ। ਉਸਨੂੰ ਤਾਂ ਹਥਾਂ ਪੈਰਾਂ ਦੀ ਪੈ ਗਈ। ਕਿਸੇ ਤਰਾਂ ਆਪਨੇ ਆਪ ਨੂੰ ਸੰਭਾਲ ਉਹ ਸਟੇਸ਼ਨ ਤੇ ਆਇਆ ਤੇ ਗਡੀ ਚੜ੍ਹ ਕੇ ਮੁਰਾਦਾ ਬਾਦ ਪਹੁੰਚਾ ਤੇ ਸਿਵਲ ਹਸਪਤਾਲ ਦਾ ਰੁਖ ਕੀਤਾ। ਉਸ ਦੇ ਪਹੁੰਚਦਿਆਂ ਤਕ ਉਸ ਦਾ ਮਾਮਾ ਆਖਰੀ ਸਵਾਸਾਂ ਤੇ ਸੀ। ਉਸ ਨੇ ਪ੍ਰੇਮ ਨੂੰ ਕੁਝ ਹਦੈਤਾਂ ਦਿੱਤੀਆਂ ਤੇ ਆਪ ਸਾਰੀ ਜਾਇਦਾਦ ਦਾ ਉਸਨੂੰ ਵਾਰਸ ਬਨ। ਹਮੇਸ਼ਾਂ ਲਈ ਇਸ ਦੁਨੀਆ ਤੋਂ ਵਿਦਾ ਹੋ ਗਿਆ।