ਪੰਨਾ:ਨਿਰਮੋਹੀ.pdf/181

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੫


ਨਿਰਮੋਹੀ

ਖਿਲ ਉਠੀਆਂ। ਪਰ ਇਹ ਦੇਖ ਕੇ ਉਦਾਸ ਹੋ ਗਏ ਕਿ ਪ੍ਰੇਮ | ਉਨਾਂ ਨਾਲ ਇਸ ਵੇਲੇ ਸਿਧੇ ਮੂੰਹ ਗਲ ਵੀ ਨਹੀਂ ਸੀ ਕਰ ਰਿਹਾ | ਪਹਿਲੇ ਤਾਂ ਉਨਾਂ ਨੂੰ ਬੜਾ ਅਚੰਭਾ ਹੋਇਆ। ਉਹ ਸੋਚਨ ਲਗੇ ਕਿਧਰੇ ਦੋਵਾਂ ਦੀ ਸੁਲਾਂ ਤੇ ਨਹੀਂ ਹੋ ਗਈ। ਲੇਕਨ ਮਾਲਾ ਨੂੰ ਨਾਲ ਨਾ ਦੇਖ ਉਨ੍ਹਾਂ ਨੂੰ ਕੁਝ ਹੌਸਲਾ ਹੋਇਆ।

ਪ੍ਰੇਮ ਦਿਲੀ ਔਦੇ ਹੀ ਬਹੁਤ ਚਿੰਤਾਤਰ ਰਹਿਨ ਲਗ ਪਿਆ। ਇਸ ਦੀ ਚਿੰਤਾ ਦਾ ਕਾਰਨ ਕਈ ਵਾਰੀ ਜੁਗਿੰਦਰ ਨੇ ਪੁਛਿਆ, ਪਰ ਕੋਈ ਸਿੱਟਾ ਨਾ ਨਿਕਲਿਆ।

ਉਸ ਨੇ ਇਹ ਪਕੀ ਸਕੀਮ ਬਨਾਈ ਸੀ ਕਿ ਪ੍ਰੇਮ ਦੇ ਔਂਦੇ ਹੀ ਫੂਲ ਨਾਲ ਵਿਆਹ ਕਰਵਾ ਦਿਤਾ ਜਾਵੇਗਾ। ਪਰ ਉਸ ਦੀ ਇਸ ਆਸ ਤੇ ਉਦੋਂ ਬਿਲਕੁਲ ਪਾਣੀ ਫਿਰ ਗਿਆ ਜਦੋਂ ਪ੍ਰੇਮ ਨੇ ਇਹ ਕਹਿ ਕੇ ਗਲ ਮੁਕਾ ਦਿਤੀ, ਜੁਗਿੰਦਰ, ਕੀ ਤੂੰ ਹਰ ਵਕਤ ਵਿਆਹ ਸ਼ਾਦੀ ਦਾ ਜੋਰ ਲਾਈ ਜਾਂਦਾ ਏ, ਪਹਿਲੀ ਸ਼ਾਦੀ ਕਰਵਾ ਕੇ ਮੈਂ ਕੇਹੜਾ ਸੁਖ ਪਾ ਲੀਤਾ ਏ, ਜੋ ਦੁਸਰੀ ਕਰ ਕੇ ਪਾ ਲਵਾਂਗਾ। ਇਸ ਵੇਲੇ ਤੇ ਮੇਰੇ ਤੇ ਮੇਹਰਬਾਨੀ ਕਰ। ਫਿਰ ਚਿਤ ਟਿਕਾਨੇ ਹੋਣ ਤੇ ਦੇਖੀ ਜਾਵੇਗੀ।'

ਤੇ ਜੁਗਿੰਦਰ ਨਿਰਾਸ਼ ਹੋਕੇ ਬਹਿ ਗਿਆ।

ਪ੍ਰੇਮ ਨੇ ਉਦਾਸੀ ਦੀ ਹਾਲਤ ਵਿਚ ਫੂਲ ਵੱਲ ਵੀ ਬਹੁਤ ਘਟ ਜਾਨਾ ਸ਼ੁਰੂ ਕਰ ਦਿੱਤਾ। ਸੋਚਾਂ ਵਿਚ ਡੁਬਾ ਉਹ ਸੁਸਤ ਰਹਿਨ ਲਗ ਪਿਆ। ਇਕ ਦਿਨ ਫੂਲ ਨੇ ਉਸ ਨੂੰ ਆਪਣੇ ਘਰ ਰੋਟੀ ਖਾਣ ਨੂੰ ਸਦਿਆ। ਥੋੜੀ ਜਹੀ ਨਾ ਕਰ ਕਰਕੇ ਉਹ ਤਿਆਰ ਹੋ ਪਿਆ।