ਪੰਨਾ:ਨਿਰਮੋਹੀ.pdf/207

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੧


ਨਿਰਮੋਹੀ

ਨੌਕਰ ਦੇ ਆਵਾਜ਼ ਦੇਣ ਤੇ ਪੁਲੀਸ ਆਈ ਤੇ ਜੁਗਿੰਦਰ ਸਾਹਿਬ ਥਾਨੇ ਪਹੁੰਚ ਗਏ।



ਛਬੀ

ਮਾਲਾ ਨੂੰ ਹੈਰਾਨੀ ਵਿਚ ਛਡ, ਜੁਗਿੰਦਰ ਦਿੱਲੀ ਆ ਗਿਆ |

ਪ੍ਰੀਤਮ ਨੇ ਮਾਲਾ ਨੂੰ ਕਿਹਾ


'ਦੇਖਿਆ, ਮਾਲਾ, ਆਖਰ ਬੁਰੇ ਆਦਮੀ ਵੀ ਕਦੀ ਨਾ ਕਦੀ ਸੁਧਰ ਈ ਜਾਂਦੇ ਨੇ। ਹਾਂ, ਇਹ ਤੇ ਅਖੀ ਦੇਖੀ ਗਲ ਹੈ, ਮਾਲਾ ਨੇ ਕਿਹਾ |

ਇਸ ਪਿਛੋਂ ਪ੍ਰੀਤਮ ਨੇ ਆਪਣੇ ਪਤੀ ਨਾਲ ਸਾਰੀ ਗੁਲ ਬਾਤ ਕੀਤੀ ਤੇ ਦੋਵੇਂ ਜਨੇ ਦਿੱਲੀ ਜਾਣ ਨੂੰ ਤਿਆਰ ਹੋ ਗਏ।

ਦੂਸਰੇ ਦਿਨ ਗੱਡੀ ਬੈਠ ਉਹ ਦੋਵੇਂ ਦਿੱਲੀ ਪਹੁੰਚੇ। ਜਾਦਿਆਂ ਨੂੰ ਪ੍ਰੇਮ ਘਰ ਨਹੀਂ ਸੀ। ਪ੍ਰੀਤਮ ਨੇ ਉਸਦੇ ਨੌਕਰ ਨੂੰ ਉਸ ਬਾਰੇ ਪੁਛਿਆ ਤਾਂ ਪਤਾ ਲਗਾ, ਸੈਰ ਕਰਨ ਗਏ ਅਜੇ ਆਏ ਨਹੀਂ, ਕੋਈ ਨੌ ਵਜੇ ਦੇ ਲਗ ਭਗ ਘਰ ਪਹੁੰਚਨਗੇ।

ਪ੍ਰੀਤਮ ਤੇ ਬਲਰਾਮ ਦੋਵੇਂ ਬੈਠਕ ਵਿਚ ਉਸ ਦੀ ਇਨਤਜਾਰ ਕਰਨ ਲਗੇ। ਨੌਕਰ ਉਹਨਾਂ ਨੂੰ ਪਛਾਨਦਾ ਨਹੀਂ