ਪੰਨਾ:ਨਿਰਮੋਹੀ.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

੪੧

ਦਿੱਲੀ ਰਹਿਣ ਦੀ ਮਜਬੂਰੀ। ਪਰ ਕੀ ਕਰਦਾ, ਮਨ ਮਾਰ ਕੇ ਰਹਿਣਾ ਹੀ ਪਿਆ।

ਕਦੀ ਕਦੀ ਉਹ ਸੋਚਦਾ: ਜਦ ਮੈਂ ਲਖਨਊ ਜਾਵੇਗਾ, ਉਦੋਂ ਤਕ ਮਾਲਾ ਹੋਰ ਵੀ ਜਵਾਨ ਹੋ ਗਈ ਹੋਵੇਗੀ। ਜਵਾਨੀ ਤਾਂ ਉਸ ਦੀ ਪਹਿਲੇ ਹੀ ਸੰਭਲੀ ਨਹੀਂ ਸੀ ਜਾਂਦੀ, ਪਰ ਹੁਣ ਤੇ ਗਜ਼ਬ ਈ ਹੋ ਜਾਵੇਗਾ। ਆਹਾ! ਕਿਨੀ ਸੁੰਦਰ ਮੂਰਤ ਹੈ ਮਾਲਾ ਦੀ। ਸੁੰਦਰ ਸਰੂ ਵਰਗਾ ਕਦ, ਕੋਮਲ ਗੁਲਾਬ ਦੀਆ ਪੰਖੜੀਆਂ ਵਰਗੀਆਂ ਸੁਰਖ ਗੱਲਾਂ, ਹਸੂੰ ਹਸੂੰ ਕਰਦਾ ਚੇਹਰਾ, ਆ ਕੱਜਲ ਭਰੀਆਂ ਅਖਾਂ, ਤੇ ਚਾਲ ਮੋਰ ਦੀ ਵੀ ਚਾਲ ਮਾਤ ਕਰਨ ਵਾਲੀ। ਐਉਂ ਲਗਦਾ ਹੈ ਜਿਵੇਂ ਰਬ ਨੇ ਕਿਸੇ ਵੇਹਲੇ ਵੇਲੇ ਘੜੀ ਹੋਈ ਹੈ।

ਇਸ ਤਰਾਂ ਪ੍ਰੇਮ ਮਨ ਦੇ ਹਵਾਈ ਕਿਲੇ ਘੜਦਾ ਰਿਹਾ। ਪਰ ਅਜ ਪਿਤਾ ਦੀ ਚਿਠੀ ਨੇ ਉਸ ਦੇ ਦਿਲ ਤੇ ਕਾਫੀ ਸੱਟ ਲਾਈ ਸੀ। ਜਿੱਨਾ ਖੁਸ਼ ਉਹ ਮਾਲਾ ਦੀ ਚਿਠੀ ਪੜ੍ਹਕੇ ਹੋਇਆ ਸੀ, ਉਸ ਤੋਂ ਵੀ ਜਿਆਦਾ ਨਿਰਾਸਤਾ ਉਸ ਨੂੰ ਪਿਤਾ ਦੀ ਚਿਠੀ ਪੜ੍ਹ ਕੇ ਹੋਈ। ਉਸ ਨੇ ਅਜ ਰੋਟੀ ਵੀ ਨਾ ਖਾਧੀ ਤੇ ਸੀ ਤੇ ਬੈਠ ਚਿਠੀ ਲਿਖਣ ਲਗਾ।

ਕੋਈ ਅਧਾ ਘੰਟਾ ਉਸ ਦਾ ਇਸੇ ਵਿਚਾਰ ਵਿਚ ਨਿਕਲ ਗਿਆ ਕਿ ਚਿਠੀ ਮਾਲਾਂ ਨੂੰ ਲਿਖੇ, ਜਾਂ ਪਹਿਲੇ ਪਿਤਾ ਜੀ ਨੁੂੰ। ਕਾਫੀ ਦੇਰ ਸੋਚ ਵਿਚਾਰ ਪਿਛੋਂ ਉਸ ਨੇ ਪਹਿਲੇ ਪਿਤਾ ਨੂੰ ਚਿਠੀ ਲਿਖੀ, ਤੇ ਫਿਰ ਮਾਲਾ ਨੂੰ। ਇਸ ਤੋਂ ਪਿਛੋਂ ਉਹ ਆਪਣੇ ਸੌਣ ਵਾਲੇ ਕਮਰੇ ਵਿਚ ਨਹੀਂ ਗਿਆ। ਸਗੋਂ ਉਥੇ ਹੀ ਸਿਰ ਸੁਟ ਕੇ ਪਿਆ ਰਿਹਾ। ਘੜੀ ਨੇ ਬਾਰਾਂ ਵਜਾਏ। ਪਰ