ਪੰਨਾ:ਨਿਰਮੋਹੀ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਿਰਮੋਹੀ

પપ

ਹਥਾਂ ਦੀ ਲਿਖਤ ਦੇਖ ਮੈਂ ਗਦ ਗਦ ਹੋ ਉਠੀ। ਪੜ੍ਹਨ ਤੋਂ ਪਹਿਲੇ ਮੈਂ ਘੁਟ ਕੇ ਲਫਾਫਾ ਛਾਤੀ ਨਾਲ ਲਾਇਆ। ਤੇ ਫਿਰ ਚਿਠੀ ਪੜ੍ਹਨੀ ਸ਼ੁਰੂ ਕੀਤੀ। ਲਿਖਿਆ ਸੀ-

ਮੇਰੇ ਦਿਲ ਦੀ ਮਲਕਾ,

ਇਕ ਟੁਟੇ ਹੋਏ ਦਿਲ ਵਲੋਂ ਨਮਸਕਾਰ!

ਤੂੰ ਸੋਚੇਗੀ ਟੁਟੇ ਹੋਏ ਦਿਲ ਵਲੋਂ ਕਿਉਂ? ਤੈਨੂੰ ਜਿਆਦਾ ਸੋਚਨਾ ਨਾ ਪਵੇ ਇਸ ਲਈ ਸਾਫ ਸਾਫ ਲਿਖ ਦਾ ਹਾਂ।

ਵੀਹ ਤਾਰੀਖ ਨੂੰ ਮੈਂ ਤੇਰੇ ਵਲ ਚਿਠੀ ਪਾਈ ਸੀ। ਚੋਵੀ ਤਾਰੀਖ ਨੂੰ ਸਾਡੇ ਘਰ ਇਕ ਸੱਤਰ ਸਾਲ ਦਾ ਬਜ਼ੁਰਗ ਆਇਆ ਤੇ ਮੇਰੀ ਸੁਖ ਸਾਂਦ ਪੁਛ ਮੈਨੂੰ ਬਾਹਰ ਜਾਨ ਲਈ ਕਿਹਾ। ਮੈਂ ਕਾਰਨ ਪੁਛਿਆ ਤਾਂ ਬੋਲਿਆ,ਮੈਂ ਤੇਰੀ ਮਾਤਾ ਨਾਲ ਕੁਝ ਗਲਾਂ ਕਰਨੀਆਂ ਚਾਹੁੰਦਾ ਹਾਂ ਜੋ ਇਸ ਵਕਤ ਤੇਰੇ ਸੁਣਨ ਦੇ ਲਾਇਕ ਨਹੀਂ ਹਨ। ਮੈਂ ਬਾਹਰ ਆ ਗਿਆ। ਅਚਾਨਕ ਮੇਰਾ ਮਿਤਰ ਹਰਦਿਆਲ ਉਸ ਵਕਤ ਮੇਰੇ ਘਰ ਆ ਰਿਹਾ ਸੀ। ਮੈਂ ਉਸ ਨੂੰ ਲੈਕੇ ਹਜਰਤ ਗੰਜ ਸਿਨੇਮਾ ਦੇਖਨ ਚਲਾ ਆ। ਵਾਪਸ ਔਣ ਤੇ ਮਾਂ ਨੂੰ ਪੁਛਿਆ ਤਾਂ ਉਹ ਕਹਿਣ ਲਗੀ-

'ਬੇਟਾ, ਜੇਹੜਾ ਭਲਾ ਪੁਰਸ਼ ਦਿਨੇ ਆਇਆ ਸੀ ਉਹ ਤੇਰਾ ਰਿਸ਼ਤਾ ਮੰਗਦਾ ਹੈ। ਦਸ ਹਜ਼ਾਰ ਨਕਦ ਤੇ ਪੰਦਰਾਂ ਹਜ਼ਾਰ ਰੁਪਏ ਦਾ ਜੇਵਰ ਆਦ ਦੇਣ ਨੂੰ ਤਿਆਰ ਹੈ।

ਮੈਨੂੰ ਮੇਰੀ ਸਲਾਹ ਪੁਛ ਤਾਂ ਮੈਂ ਉਹਨਾਂ ਨੂੰ ਅਗੋਂ ਜਵਾਬ ਦਿਤਾ, 'ਮਾਤਾ ਜੀ, ਜੇਕਰ ਮੇਰੀ ਸ਼ਾਦੀ ਕਰਨਾ ਚਾਹੁੰਦੇ