ਪੰਨਾ:ਨਿਰਮੋਹੀ.pdf/70

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
੭੦
ਨਿਰਮੋਹੀ

'ਕਿ ਜਮਾਨਾ ਖਰਾਬ ਹੈ। ਕੁੜੀਆਂ ਦਾ ਕੱਲੇ ਜਾਨਾ ਠੀਕ ਨਹੀਂ। ਇਸ ਲਈ ਮੈਂ ਪੈਦਲ ਤੇਰੇ ਨਾਲ ਨਾਲ ਹੈੋ ਗਿਆ ਹਾਂ, ਮਤੇ ਕੋਈ ਕੱਲੀ ਦੇਖ ਮਖੌਲ ਨਾ ਕਰੇ।'

ਢੀਠਾਂ ਦੇ ਤਾਨ ਉਹ ਨਾਲ ੨ ਤਰੀ ਗਿਆ। ਮੈਂ ਵੀ ਬਜ਼ਾਰ ਵਿਚ ਰੌਲਾ ਪੌਣਾ ਠੀਕ ਨਾ ਸਮਝਿਆ। ਤੇ ਨਾਲੇ ਤੂੰ ਜਾਣਦੀ ਹੈ ਮੇਰੀ ਸੰਗਾਉ ਆਦਤ ਨੂੰ। ਮੂੰਹ ਵਿਚ ਬੁੜ ਬੁੜ ਕਰਦੀ ਕਾਲਜ ਪਹੁੰਚੀ। ਗੇਟ ਤੇ ਮੁੰਡੇ ਖਲੋਤੇ ਆਪਸ ਵਿਚ ਮਖੌਲ ਕਰ ਰਹੇ ਸਨ। ਜੁਗਿੰਦਰ ਨੂੰ ਮੇਰੇ ਨਾਲ ਦੇਖ ਉਹ ਹੋਰ ਵੀ ਕਾਨਾ ਫੁਸੀ ਕਰਨ ਲਗ ਪਏ। ਤੇ ਜਦ ਜੁਗਿੰਦਰ ਉਹਨਾਂ ਵਿਚ ਰਲਿਆ ਤਾਂ ਮੈਨੂੰ ਸੁਨਾ ਕੇ ਲਗਾ ਸ਼ੇਖੀ ਬਿਗਾਰਨ ਕਿ ਮਾਲਾ ਮੇਰੇ ਨਾਲ ਮੁਹੱਬਤ ਕਰਦੀ ਹੈ। ਹੁਣ ਮੈਂ ਸੋਚਦੀ ਹਾਂ ਕਿ ਉਸ ਦਿਨ ਖੋਟੇ ਕਰਮਾਂ ਨੂੰ ਪੈਦਲ ਹੀ ਕਿਉਂ ਘਰ ਆ ਗਈ, ਜਦ ਕਿ ਅਗੇ ਸਾਈਕਲ ਤੇ ਜਾਂ ਘਰ ਦੇ ਟਾਂਗੇ ਔਦੀ ਸਾਂ। ਅਰ ਤੈਨੂੰ ਇਸ ਲਈ ਸਦਿਆ ਹੈ ਕਿ ਸ਼ੈਤਾਨ ਦੀ ਸ਼ੈਤਾਨੀ ਦਿਨੋ ਦਿਨ ਵਧ ਰਹੀ ਹੈ, ਕੀ ਕੀਤਾ ਜਾਏ? ਮੇਰੀ ਤੇ ਸਲਾਹ ਹੈ ਅਜ ਪ੍ਰਿੰਸੀਪਲ ਕੋਲ ਸ਼ਿਕਾਇਤ ਕਰ ਹੀ ਦੇਵਾਂ। ਅਰ ਫਿਰ ਮੈਨੂੰ ਇਹ ਵੀ ਤੇ ਡਰ ਹੈ ਨਾ, ਕਿ ਜੇ ਕਿਧਰੇ ਇਹ ਖਬਰ ਉਡਦੀ ਹੋਈ ਮੇਰੇ ਪ੍ਰੇਮ ਨੂੰ ਲਗ ਗਈ, ਤਾਂ ਮੈਂ ਕੇਹੜਾ ਮੁੰਹ ਦਿਖਾਂਵਾਗੀ ਉਸ ਨੂੰ। ਦੱਸ ਤੇਰਾ ਕੀ ਖਿਆਲ ਹੈ? ਪ੍ਰੀਤਮ ਬੋਲੀ, 'ਮੇਰੀ ਮੰਨੇ ਤਾਂ ਇਕ ਮੌਕਾ ਛਡ ਦੇ। ਜੇ ਫਿਰ ਵੀ ਉਸਨੇ ਇਹੋ ਚਾਲ ਰਖੀ ਤਾਂ ਸਿਧੀ ਜਾਕੇ ਪ੍ਰਿੰਸੀਪਲ ਕੋਲ ਸ਼ਕਾਇਤ ਕਰ ਦੇਵੀਂ। ਮੈਂ ਤੈਨੂੰ ਨਹੀਂ ਰੋਕਾਂਗੀ। ਤੇ ਏਹਦੇ ਨਾਲ ਇਹ ਹੋ ਜਾਏਗਾ ਕਿ ਸਾਰੇ ਕਾਲਜ ਨੂੰ ਪਤਾ ਲਗ