ਪੰਨਾ:ਨਿਰਮੋਹੀ.pdf/71

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੭੧
ਨਿਰਮੋਹੀ

ਜਾਏਗਾ ਕਿ ਤੂੰ ਜੁਗਿੰਦਰ ਨੂੰ ਨਫਰਤ ਕਰਦੀ ਹੈ ਤੇ ਜੇਕਰ ਫਿਰ ਵੀ ਨਾ ਟਲਿਆ, ਤਾਂ ਪੰਜ ਸਤ ਕੁੜੀਆਂ ਰਲ ਕੇ ਅਸੀਂ ਆਪ ਉਸਦੀ ਮੁਰੰਮਤ ਭਰੇ ਬਜ਼ਾਰ ਵਿਚ ਕਰਾਂਗੀਆਂ। ਕਿਉਂਕਿ ਮਿਸਾਲ ਮਸ਼ਹੂਰ ਹੈ, ਕਿ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ। ਇਸ ਲਈ ਸ਼ਾਇਦ ਲਤਾਂ ਵਾਲਾ ਤਰੀਕਾ ਹੀ ਵਰਤਨ ਵਿਚ ਲਿਔਣਾ ਪਵੇ।

'ਜਿੱਦਾਂ ਤੂੰ ਕਹੇਂ, ਮੈਂ ਕਰਨ ਨੂੰ ਤਿਆਰ ਹਾਂ।' ਮਾਲਾ ਨੇ ਮਨ ਲਿਆ। ਏਨੇ ਵਿਚ ਕਾਲਜ ਦੀ ਘੰਟੀ ਵਜੀ ਤੇ ਦੋਵੇਂ ਕਲਾਸ ਰੂਮ ਵਿਚ ਦਾਖਲ ਹੋ ਗਈਆਂ।

ਛੁਟੀ ਹੁੰਦਿਆਂ ਹੀ ਮਾਲਾ ਦੇ ਘਰੋਂ ਆਏ ਟਾਂਗੇ ਤੇ ਬੈਠ ਦੋਵੇਂ ਸਿਧੀਆਂ ਘਰ ਪਹੁੰਚੀਆਂ । ਘਰ ਜਾਂਦੇ ਹੀ ਮਾਲਾ ਦੀ ਨੌਕਰ ਨੇ ਉਸ ਨੂੰ ਇਕ ਪ੍ਰੇਮ ਦੀ ਆਈ ਚਿਠੀ ਦਿਤੀ। ਚਿਠੀ ਨੂੰ ਉਹ ਖੁਸ਼ੀ ਖੁਸ਼ੀ ਪ੍ਰੀਤਮ ਨਾਲ ਆਪਣੇ ਕਮਰੇ ਵਿਚ ਚਲੀ ਗਈ ਤੇ ਖੋਲ ਕੇ ਪੜਨ ਲਗੀ। ਲਿਖਿਆ ਸੀ-

ਪਿਆਰੀ ਮਾਲਾ,

ਦੇਖ ਲੈ, ਉਹੋ ਗਲ ਹੋਈ ਨਾ, ਜਿਸ ਦਾ ਮੈਨੂੰ ਡਰ ਸੀ। ਕਿਹ ਸੀ ਨਾ, ਬੰਦਾ ਸੋਚਦਾ ਕੁਝ ਹੈ ਤੇ ਹੁੰਦਾ ਕੁਝ ਹੈ। ਪਿਤਾ ਜੀ ਨੁੰ ਜਿਹੜੀ ਚਿਠੀ ਪਾਈ ਸੀ, ਉਸਦਾ ਬਿਲਕੁਲ ਤੋੜਵਾਂ ਜਵਾਬ ਮਿਲਿਆ ਹੈ। ਉਹਨਾਂ ਨੇ ਲਿਖਿਆ ਹੈ

ਪ੍ਰੇਮ ਬੇਟਾ, ਦੁਖ ਤੇ ਸਾਨੂੰ ਵੀ ਬਹੁਤ ਹੈ, ਤੈਨੂੰ ਅਖਾਂ ਤੋਂ ਕਰਕੇ ਅਸੀਂ ਹਰ ਵੇਲੇ ਤੇਰੇ ਹੀ ਸੁਫਨੇ ਵੇਖਦੇ ਹਾਂ। ਤੇ ਕਰ ਕੁਝ ਨਹੀਂ ਸਕਦੇ। ਤੂੰ ਆਪ ਈ ਸੋਚ ਮਾਂ ਪਿਉ ਪੁਤਰ ਨੂੰ ਘਰੋਂ ਨਹੀਂ ਕਢਦੇ। ਪਰ ਅਸੀਂ ਤੈਨੂੰ