ਪੰਨਾ:ਨਿਰਮੋਹੀ.pdf/73

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੭੩
ਨਿਰਮੋਹੀ

ਐਵੇਂ ਕਾਹਲਾ ਨਾ ਪਉ, ਬੇਟਾ, ਉਹ ਕਾਫੀ ਬਜ਼ੁਰਗ ਹੋ ਚੁਕੇ ਨੇ, ਕੇਹੜਾ ਉਹਨਾਂ ਨੇ ਦਸ ਪੰਦਰਾਂ ਸਾਲ ਬੈਠੇ ਰਹਿਣਾ ਹੈ। ਚਾਰ ਨਹੀਂ ਤੇ ਛੇ ਸਹੀ, ਆਖਰ ਤੇ ਤੂੰ ਸਾਡੇ ਪਾਸ ਹੀ ਔਣਾ ਹੈ ਨਾ।

ਹੁਣ ਤੂੰ ਹੀ ਦਸ ਮਾਲਾ, ਮੈਂ ਆਵਾਂ ਤਾਂ ਕਿਸ ਤਰਾਂ? ਤੇ ਮਾਂ ਪਿਉ ਦੀ ਕਿਸੇ ਜਾਇਜ਼ ਗਲ ਦੀ ਉਲੰਘਨਾ ਕਰਨ ਦੀ ਮੇਰੇ ਵਿਚ ਹਿੰਮਤ ਨਹੀਂ। ਚਾਹੇ ਤੇਰੇ ਨਾਲੋਂ ਵੱਖ ਹੋਨ ਕਾਰਨ ਮੇਰੀ ਸੇਹਤ ਵੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ, ਪਰ ਕਰ ਕੁਝ ਨਹੀਂ ਸਕਦਾ। ਡਾਢੀ ਕੁੜਿਕੀ ਵਿਚ ਜਾਨ ਫਸ ਗਈ ਹੈ। ਹਛਾ, ਜੋ ਈਸ਼ਵਰ ਨੂੰ ਮਨਜ਼ੂਰ। ਸ਼ਾਇਦ ਉਹ ਇਹੋ ਕੁਝ ਚਾਹੁੰਦਾ ਹੋਵੇ। ਨਾਲੇ ਤੈਨੂੰ ਤੇ ਘਬਰੋਣ ਦੀ ਲੋੜ ਵੀ ਨਹੀਂ। ਤੇਰਾ ਰਿਸ਼ਤਾ ਤੇ ਤੇਰੇ ਜਮਨ ਤੋਂ ਵੀ ਪਹਿਲੇ ਹੀ ਮੇਰੇ ਨਾਲ ਹੋ ਚੁਕਿਆ ਹੈ। ਫਿਰ ਡਰ ਕਾਹਦਾ?

ਅਸਲ ਵਿਚ ਤੇ ਚਿਠੀ ਹੁਣ ਤੈਨੂੰ ਪੌਣੀ ਚਾਹੀਦੀ ਸੀ, ਪਰ ਮੈਂ ਤੇਰੇ ਜਵਾਬ ਉਡੀਕਨ ਤੋਂ ਪਹਿਲੇ ਹੀ ਇਹ ਪਾ ਦਿਤੀ ਤੇਰੇ ਦਿਲ ਨੂੰ ਠੇਸ ਤੇ ਜ਼ਰੂਰ ਪਹੁੰਚੀ ਹੋਵੇਗੀ। ਕਿਉਂਕਿ ਪਹਿਲੇ ਤੂੰ ਕਈਆਂ ਰੀਝਾਂ ਨਾਲ ਜਵਾਬ ਲਿਖਨਾ ਸੀ। ਪਰ ਇਹ ਚਿਠੀ ਪੜ੍ਹ ਸਵਾਏ ਉਦਾਸੀ ਤੋਂ ਹੋਰ ਕੁਛ ਨਹੀਂ ਲਿਖ ਸਕੇਂਗੀ। ਪਰ ਮੇਰੀ ਮਿਠੀ ਮਾਲਾ, ਤੈਨੂੰ ਇਸ ਗਲ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਮੈਂ ਅਕਸਰ ਛੁੱਟੀਆਂ ਨੂੰ ਔਂਦਾ ਜਾਂਦਾ ਰਿਹਾ ਕਰਾਂਗਾ। ਹੋਰ ਕੋਈ ਨਵੀਂ ਤਾਜੀ ਗਲ