ਪੰਨਾ:ਨਿਰਾਲੇ ਦਰਸ਼ਨ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੮)

ਧਰਮ ਛਡਿਆ ਤੁਸਾਂ ਨੇ, ਹੋ ਗਏ ਨਿਕਾਰੇ।
ਮਰ ਗਏ ਹਿੰਦੂ ਰਾਜਪੂਤ, ਮਰਹਟੇ ਸਾਰੇ।
ਜਗ ਤੇ ਹਿੰਦੂ ਕੌਮ ਦੀ, ਹੋਰਹੀ ਬਦਨਾਮੀ।
ਤੁਸਾਂ ਅਜ਼ਾਦੀ ਛਡਕੇ, ਲੈ ਲਈ ਗੁਲਾਮੀ।
ਬਾਜਾਂ ਵਾਲੇ ਗੁਰੂ ਨਾਲ,ਰਲ ਪਿਆਰ ਵਧਾਉ।
ਮੁਗਲਾਂ ਕੋਲੋਂ ਦੇਸ਼ ਨੂੰ ਅਜ਼ਾਦ ਕਰਾਉ।
ਨਾਲ ਰਬ ਦੇ ਪਾਉਨਾ, ਉਠ ਪਥਰ ਪਾੜਾ।
ਆਪਨੀ ਜੜ ਤੇ ਅਪਨਾ, ਰਖ ਲਵੇ ਕੁਹਾੜਾ।
ਏਹ ਤੁਹਾਡਾ ਫੈਸਲਾ, ਬਿਲਕੁਲ ਹੈ ਮਾੜਾ।
ਸ਼ਰਨ ਪਵੋ ਦਸਮੇਸ਼ ਦੀ,ਜਿਤ ਲਵੇ ਅਖਾੜਾ।

ਕੇਸਰੀ ਚੰਦ

ਸਾਲਾ ਭੀਮ ਚੰਦ ਦਾ, ਰਾਜਾ ਕੇਸਰੀ ਚੰਦ।
ਕਹਿੰਦਾ ਉਠਕੇ ਗੁਸੇ ਦੇ ਨਾਲ ਭਾਈ।
ਦੇਵੀ ਚੰਦ ਹੋ ਨਿਮਕ ਹਰਾਮ ਗਿਆ,
ਦਿਤਾ ਹਿੰਦੂਆਂ ਦਾ ਨਾਮ ਗਾਲ ਭਾਈ।
ਕਦੀ ਕਦੀ ਏ ਗੁਰੂ ਦੇ ਲੰਗਰੋਂ ਜਾ,
ਛਕ ਆਉਂਦਾ ਕੜਾਹ ਤੇ ਦਾਲ ਭਾਈ।
ਏਸੇ ਵਾਸਤੇ ਉਹਨਾਂ ਦੀ ਭਰੇ ਹਾਮੀ,
ਰਲਿਆਂ ਸਿਖਾਂ ਦੇ ਨਾਲ ਚੰਡਾਲ ਭਾਈ।
ਘਰ ਦੇ ਭੇਤ ਸੀ ਲੰਕਾ ਤਬਾਹ ਕੀਤੀ
ਭੇਤ ਪਾ ਲੁਟਨ ਡਾਕੂ ਮਾਲ ਭਾਈ।
ਅਖਾਂ ਏਸ ਦੀਆਂ ਦੋਵੇਂ ਸਾੜ ਦੇਈਏ,