ਪੰਨਾ:ਨਿਰਾਲੇ ਦਰਸ਼ਨ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੪੯)

ਦੋ ਦਸ਼ਾਲੇ ਧੁਪ ਵਿਚ, ਸਨ ਅਸਾਂ ਖਲਾਰੇ।
ਖੋਹ ਲੈ ਪਟੀ ਵਾਲੜੇ, ਹਾਕਮ ਹਤਿਆਰੇ।
ਸਾਡੇ ਅਗੇ ਸੁਟ ਕੇ, ਖੋਟੀ ਅਠਿਆਨੀ।
ਕਿਹਾ ਬਾਜ਼ਾਰੋਂ ਪੀ ਲਵੋ, ਲੌ ਜਾਕੇ ਪਾਨੀ।
ਕਿਹਨਾ ਅਪੁਨੇ ਪੀਰ ਨੂੰ, ਇਉਂ ਆਖਿਆ ਨਾਲੇ।
ਜੇ ਹੈ ਤਾਕਤ ਰਖਦਾ, ਮੰਗਵਾਏ ਦੁਸ਼ਾਲੇ।
ਸੁਨਕੇ ਏਦਾਂਂ ਸਤਗੁਰਾਂ, ਫਿਰ ਕਿਹਾ ਸੁਨਾਏ।
ਸਿਖੋ ਸਾਨੂੰ ਪੌਂਹਚ ਗਏ, ਜੋ ਤੁਸੀਂ ਲਿਆਏ।
ਪੈ ਗਿਆ ਭੋਗ ਦੀਵਾਨ ਵਿਚ, ਕਿਹਾ ਬਾਜਾਂ ਵਾਲੇ।
ਕੋਈ ਬਹਾਦਰ ਨਿਤਰੇ, ਜੋ ਲਿਆਏ ਦੁਸ਼ਾਲੇ।
ਉਠਿਆ ਜੋਧਾ ਬਿਧੀ ਚੰਦ, ਦੇ ਮੁਛੀਂ ਤਾਉ।
ਸਤਗੁਰ ਮੇਰੀ ਕੰਡ ਤੇ, ਜੋ ਥਾਪੀ ਲਾਉ।
ਖਾਨ ਪਟੀ ਦਾ ਚੀਜ਼ ਕੀਹ, ਫੜ ਮੋਛੇ ਪਾਵਾਂ।
ਹੂਰਾਂ ਦੁਲ ਬਹਿਸ਼ਤ ਚੋਂ, ਮੈਂ ਕਢ ਲਿਆਂਵਾਂ।
ਝੂਣਾਂ ਚੌਦਾਂ ਤਬਕ ਮੈਂ, ਇਕ ਆਪ ਸਹਾਰੇ।
ਬਲ ਕੀੜੀ ਵਿਚ ਪਾ ਦਿਓ, ਚੁਨ ਹਾਥੀ ਮਾਰੇ।
ਜੇ ਕਰ ਕੁਤੇ ਖਾਨ ਤੋਂ, ਮੈਂ ਲਿਆ ਨਾਂ ਲਹਿਣਾ।
ਤਾਂ ਮੈਨੂੰ ਸਤਗੁਰ ਬਿਧੀ ਚੰਦ,ਫਿਰ ਕਿਸਨੇ ਕਹਿਣਾ।

ਸਤਿਗੁਰੂ ਜੀ

ਸਤਗੁਰ ਬਾਜਾਂ ਵਾਲੜੇ ਸੁਨ ਖੁਸ਼ੀ ਮਨਾਈ।
ਬਿਧੀ ਚੰਦ ਦੀ ਕੰਡ ਤੇ, ਚਾ ਥਾਪੀ ਲਾਈ।
ਬਲ ਦੇਵੇ ਤ੍ਰੈ ਲੋਕ ਦਾ,ਗੁਰੂ ਅੰਗ ਸੰਗ ਤੇਰੇ।