ਪੰਨਾ:ਨਿਰਾਲੇ ਦਰਸ਼ਨ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੧)

ਮੇਰਾ ਬਾਪ ਹਕੀਮ ਹੈ, ਹੈ ਬੜਾ ਸਿਆਣਾ
ਠਾਰਾਂ ਕੋਹੜ ਉਡਾ ਦਵੇ, ਹੋਰ ਤਾਪ ਪੁਰਾਣਾ।
ਅਧ ਰੰਗ, ਝੋਲਾ, ਗੰਠੀਆ, ਸਿਲ ਦਿਕ ਬੀਮਾਰੀ।
ਇਕ ਪੁੜੀ ਵਿਚ ਕਟਦੇ ਜ਼ਹਿਮਤ ਭਾਰੀ।
ਕਰਾਂ ਮੈਂ ਵਨਜ ਦੁਸ਼ਾਲਿਆਂ, ਏਹ ਪੇਸ਼ਾ ਫੜਿਆ।
ਜੋਤਸ਼ ਵਿਦਿਆ ਖਾਨ ਜੀ, ਮੈਂ ਸਾਰੀ ਪੜਿਆ।
'ਗੁਵਾਚਾ ਲਭੂ' ਖਾਨ ਜੀ, ਹੈ ਨਾਮ ਹਮਾਰਾ।
ਮਾਲ ਚੁਰਾਇਆ ਦਬਿਆ, ਲਭ ਦੇਵਾਂ ਸਾਰਾ।
ਹਨ ਦੁਸ਼ਾਲੇ ਦਸ ਦਿਉ, ਨਾ ਦੇਰ ਲਗਾਉ।
ਰਲਨ ਇਸ ਦੇ ਨਾਲ ਜੇ, ਦੇਵਾਂ ਜੋ ਚਾਉ।

ਖਾਨ ਨੇ ਨੌਕਰ ਨੂੰ ਘਲਣਾ

ਨੌਕਰ ਤਾਈਂਂ ਆਖਦਾ, ਖਾਂ ਦੌੜ ਸ਼ਤਾਬੀ।
ਵਡੀ ਬੇਗਮ ਕੋਲ ਹੈ, ਪੇਟੀ ਦੀ ਚਾਬੀ।
ਕਾਲੀ ਪੇਟੀ ਵਿਚ ਨੇ, ਜੋ ਧਰੇ ਦੁਸ਼ਾਲੇ।
ਜਲਦੀ ਲਿਆ ਕਢਕੇ, ਤੂੰ ਲਾਹ ਕੇ ਤਾਲੇ।
ਨੌਕਰ ਮੰਨਕੇ ਹੁਕਮ ਨੂੰ,ਉਠ ਜਲਦੀ ਜਾਵੇ।
ਕਾਣੀ ਨਜਰੇ ਬਿਧੀ ਚੰਦ,ਕੁਲ ਰਾਹ ਤਕਾਵੇ।
ਆਂਦਾ ਜੋੜਾ ਕਡਕੇ,ਚਿਰ ਜਰਾ ਨਾ ਲਾਇਆ।
ਬਿਧੀ ਚੰਦ ਦੇ ਹੱਥ ਵਿਚ,ਫੜ ਖਾਨ ਫੜਾਇਆ।
ਲਵੋ ਖਾਨ ਜੀ ਦੇਖ ਲੌ, ਅਜੇ ਕਲ ਮੰਗਾਏ।
ਜੋ ਮਰਜ਼ੀ ਹੈ ਦੇ ਦਿਓ, ਜੇ ਰੰਗ ਰਲ ਜਾਏ।
ਖੁਸ਼ੀਆਂ ਚੜੀਆਂ ਸਿਖਨੂੰ,ਜਦ ਦਰਸ਼ਨ ਪਾਏ।