ਪੰਨਾ:ਨਿਰਾਲੇ ਦਰਸ਼ਨ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫੬)

ਸਿਖ

ਬਿਧੀ ਚੰਦ ਨੂੰ ਆਖਦਾ ਸਿਖ ਅਗੋਂ,
ਜੇ ਹੈਂ ਸਿਖ ਸਿਖਾ ਗੁਰਾਂ ਸਚਿਆਂ ਦਾ।
ਭਠੇ ਵਿਚ ਵੜਜਾ ਗੁਰੂ ਯਾਦ ਕਰਕੇ,
ਲਗਨਾ ਸੇਕ ਨਹੀਂ ਭਾਂਬੜਾ ਮਚਿਆਂ ਦਾ।
ਸੜਦੇ ਭਠਿਆਂ ਚੋਂ ਰਾਮ ਰਖ ਲੈਂਦਾ,
ਅਗ ਜਿਸਮ ਸਾੜੇ ਬੰਦੇ ਕਚਿਆਂ ਦਾ।
ਰਖੀ ਸਭਾ ਵਿਚ ਲਜ ਦਰੋਪਤੀ ਦੀ,
ਗੁਰੂ ਪਿਤਾ ਰਖਵਾਲਾ ਹੈ ਬਚਿਆਂ ਦਾ।
ਜੇਕਰ ਤੂੰ ਕੀਤਾ ਕਾਰਜ ਸਤਗੁਰਾਂ ਦਾ,
ਗੁਰੂ ਤੇਰੇ ਸਵਾਰਥੀ ਕੰਮ ਸਿਖਾ।
ਮੇਰੇ ਕੋਲ ਜੇ ਆਸਰਾ ਹੋਰ ਹੁੰਦਾ,
ਤੈਨੂੰ ਦੇ ਦੇਂਦਾ ਜੰਮ ਜੰਮ ਸਿਖਾ।

ਭਠੇ ਵਿਚ ਬਹਿ ਜਾਣਾ

ਡਾਹਡੀ ਗਲ ਪਸੰਦ, ਝੀਰ ਦੀ ਸਿਖ ਨੂੰ ਆਈ।
ਭਠੇ ਦੇ ਵਿਚ ਬੈਹ ਗਿਆ, ਨਾਂ ਡੇਰ ਲਗਾਈ।
ਬਲਦੀ ਅਗਨੀ ਕੈਹਰ ਦੀ, ਬਨ ਗਈ ਫੁਲਵਾੜੀ।
ਜਿਸਮ ਬਹਾਦਰ ਸਿਖ ਦਾ, ਬਣ ਗਿਆ ਪਹਾੜੀ।
ਬੈਠਾ ਚੌਕੜ ਮਾਰ, ਦੁਸ਼ਾਲੇ ਤਿੰਨੇ ਫੜਕੇ।
ਹੈਣੀ ਹੈਸੀ ਹੋ ਗਿਆ, ਸਭ ਜ਼ੇਵਰ ਸੜਕੇ।
ਝੀਵਰ ਰਗੜਾ ਮਾਰਦਾ, ਜਦ ਅਗਨੀ ਭੜਕੇ।
ਜਾਪੇ ਸਿਖ ਨੂੰ ਸੌਨ ਦੀ, ਜਿਉਂ ਘਟ ਚੜ ਗੜਕੇ।