ਪੰਨਾ:ਨਿਰਾਲੇ ਦਰਸ਼ਨ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੬)

ਉਹ ਕੁਲਾਂ ਮੇਰੀਆਂ ਤਾਰ ਗਏ,ਕਰ ਦੇਸ਼ ਲਈ ਸਾਕੇ।
ਮੈਂ ਹਾਂ ਵਡ ਭਾਗਨ ਹੋ ਗਈ, ਦੁਨੀਆਂ ਤੇ ਆਕੇ।

(ਤਥਾ)

ਹੁਨ ਤੀਜਾ ਮੇਰਾ ਗੁਰੂ ਜੀ, ਇਕ ਪੁਤ ਪਿਆਰਾ।
ਕਰੇ ਹੰਧੇਰੇ ਵਿਚ ਲੋ ਜਦ ਚੰਮਕੇ ਤਾਰਾ।
ਉਹਨੂੰ ਕੁਝ ਦਿਨ ਹੋਏ ਪਾਤਸ਼ਾਹ,ਤਪ ਚੜਿਆ ਭਾਰਾ।
ਮੈਂ ਸਦੇ ਕਈ ਹਕੀਮ ਨੇ, ਨਾ ਹੋਏ ਛੁਟਕਾਰਾ।
ਸੁਕ ਲਗਾ ਮੰਜੇ ਨਾਲ ਉਹ, ਲਥਾ ਜਿਉਂ ਪਾਰਾ।
ਮੈਨੂੰ ਜਾਪੇ ਮੇਰੀ ਆਸ ਦਾ, ਢਹਿ ਰਿਹਾ ਮੁਨਾਰਾ।

ਗੁਰੂ ਜੀ

ਤੇਰੇ ਉਚੇ ਅੰਮਾਂ ਭਾਗਨੇ, ਤੇਰੇ ਕੰਮ ਲਾਸਾਨੀ।
ਜਿਧੇ ਪੁਤ ਪਤੀ ਜੀ ਕੌਮ ਲਈ,ਕਰ ਗਏ ਕੁਰਬਾਨੀ।
ਉਹ ਬਨ ਕੇ ਤਾਰੇ ਚੰਮਕਦੇ, ਅੰਦਰ ਆਸਮਾਨੀ।
ਉਹ ਨਾਮ ਉਜਲ ਕਰ ਗਏ, ਵਿਚ ਦੂੰਹੀ ਜਹਾਨੀ।
ਦਸ ਸਾਥੋਂ ਕੀਹ ਹੁਨ ਚਾਂਵਦੀ, ਕਹੁਬੋਲ ਜ਼ਬਾਨੀ।
ਜੇ ਕਹੇਂ ਤਾਂ ਪਿਨਸ਼ਨਲਾ ਦਿਆਂ,ਮਿਟ ਜਾਏ ਹੈਰਾਨੀ।
ਜੇ ਕਹੇਂ ਤਾਂ ਤੇਰੇ ਪੁਤ ਨੂੰ, ਬਖਸ਼ਾਂ ਜ਼ਿੰਦਗਾਨੀ।
ਘਰ ਡੋਲਾ ਆਵੇ ਰੰਗਲਾ, ਵੇਖੇਂ ਨੂੰਹ ਦਾਨੀ।

ਮਾਤਾ

ਤਦ ਮਾਤਾਂ ਆਂਹਦੀ, ਪਾਤਸ਼ਾਹ ਮੈਂ ਅਰਜ ਸੁਨਾਂਵਾਂ।
ਏਹ ਦੌਲਤ ਕੂੜਾ ਰੂੜੀਆਂ, ਢਲਦਾ ਪਰਛਾਂਵਾਂ।