ਪੰਨਾ:ਨਿਰਾਲੇ ਦਰਸ਼ਨ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰਸੰਗ ਭਾਈ ਤਿਲਕੂ ਜੀ

ਤਿਲਕੂ ਪੰਜਵੇਂ ਗੁਰਾਂ ਦਾ, ਇਕ ਸਿਖ ਪਿਆਰਾ।
ਗੜ ਸ਼ੰਕਰ ਵਿਚ ਵਸਦਾ, ਪਰਤਾਪੀ ਭਾਰਾ।
ਸਿਦਕ ਭਰੋਸੇ ਵਿਚ ਸੀ, ਪਰਬਤ ਤੋਂ ਪਕਾ।
ਵਗਨ ਲਖ ਹੰਧੇਰੀਆਂ, ਨਾ ਖਾਵੇ ਧਕਾ।
ਕਰਦਾ ਪਰਉਪਕਾਰ ਸੀ, ਚੁਕ ਸੇਵਾਦਾਰੀ।
ਹਿਰਦੇ ਅੰਦਰ ਰਬ ਦੀ, ਉਸ ਮੂਰਤ ਧਾਰੀ।
ਵਾਰ ਦਿਤੇ ਉਸ ਗੁਰਾਂ ਤੋਂ, ਸੁਖ ਜਗ ਦੇ ਭਾਰੇ।
ਸੁਖ ਸਮਝੇ ਸੁਵਰਗ ਦੇ, ਉਹ ਸੁਪਨਾ ਸਾਰੇ।
ਜੋਗੀ ਵੀ ਇਕ ਹੋਰ ਸੀ ਗੁੜ ਸ਼ੱਕਰ ਰਹਿੰਦਾ।
ਉਮਰ ਡੇੜ ਸੌ ਸਾਲ ਦੀ, ਹੋਵੇ ਜੋ ਕਹਿੰਦਾ।
ਮੇਰੀ ਸ਼ਰਨੀ ਚਲ ਜੋ, ਇਕ ਵੇਰੀ ਆਵੇ।
ਸੁਵਰਗ ਲਵੇ ਇਕ ਸਾਲ ਲਈ,ਇਉਂ ਹੁਕਮ ਫਰਾਵੇ।
ਇੰਜ ਢੰਡੋਰਾ ਸੁਣਦਿਆਂ, ਲਖਾਂ ਨਰ ਨਾਰੀ।
ਆ ਡਿਗੇ ਚਰਨੀ ਉਸਦੀ, ਰਖ ਆਸਾਂ ਭਾਰੀ।
ਗੜ ਸ਼ੰਕਰ ਦੇ ਲੋਕ ਵੀ, ਆ ਡਿਗੇ ਚਰਨੀ।
ਭਰਮ ਗਏ ਸਭ ਦੇਖ ਕੇ, ਜੋਗੀ ਦੀ ਕਰਨੀ।
ਭਾਈ ਤਿਲਕੂ ਜਾਨ ਕੇ, ਇਸ ਗਲ ਨੂੰ ਹਾਸਾ।
ਆਇਆ ਜੋਗੀ ਪਾਸ ਨਾ, ਕਰ ਲਾਲਚ ਮਾਸਾ।