ਪੰਨਾ:ਨਿਰਾਲੇ ਦਰਸ਼ਨ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੫)

ਬਾਬਾ ਬੁਢਾ ਜੀ ਨੂੰ ਸਚੇ ਪਾਤਸ਼ਾਹ ਜੀ,
ਮੁਖੋਂ ਇਸਤਰਾਂ ਆਖ ਸੁਨਾਂਵਦੇ ਨੇ।
ਛੇਤੀ ਨਾਲ ਇਕ ਤੰਬੂ ਲਗਾਉ ਏਥੇ,
ਦਰਸ਼ਨ ਲਈ ਇਕ ਜੋਗੀ ਜੀ ਆਂਵਦੇ ਨੇ।
ਮਥੇ ਉਸ ਪਖੰਡੀਦੇ ਲਗਨਾ ਨਹੀਂ,
ਭਰਮ ਉਸ ਨੂੰ ਮਾਰਦੇ ਜਾਂਵਦੇ ਨੇ।
ਤੰਬੂ ਵਿਚ ਈ ਉਹ ਨੂੰ ਬਠਾਲ ਦੇਨਾ,
ਬਾਹਰੋਂ ਹੋਨ ਜੁਵਾਬ ਸੁਵਾਲ ਸਾਡੇ।
ਸਾਨੂੰ ਪਰਖਕੇ ਕਿਸੇ ਘਸਵਟੜੀ ਤੇ,
ਮਿਲਨਾ ਚਾਹੁੰਦਾ ਏ ਦੰਭੀ ਨਾਲ ਸਾਡੇ।

(ਤਥਾ)

ਹੋਰ ਦੇਰ ਕੀ ਸੀ ਦੇਰ ਹੁਕਮ ਦੀ ਸੀ,

ਉਸੇ ਵਕਤ ਹੀ ਤੰਬੂ ਲਵਾਯਾ ਗਿਆ।
ਤਿਲਕੂ ਜਾ ਮਹਾਂਰਾਜ ਦੇ ਚਰਨ ਪਕੜੇ,
ਜੋਗੀ ਤਾਂਈ ਬੰਨੇ ਅਟਕਾਯਾ ਗਿਆ।
ਜੇਹੜਾ ਤੰਬੂ ਲੁਵਾਯਾ ਸੀ ਉਸ ਖਾਤਰ,
ਉਹਦੇ ਵਿਚ ਈ ਉਹਨੂੰ ਬਠਾਯਾ ਗਿਆ।
ਘਟ ਘਟ ਦੇ ਦਿਲ ਦੀ ਗੁਰੂ ਜਾਨਣ,
ਬਾਹਰੋਂ ਇਸਤਰਾਂ ਆਨ ਸੁਨਾਇਆ ਗਿਆ।
ਜੋਗੀ ਰਾਜ ਜੀ ਬੜੇ ਪਰਸੰਨ ਹੌਨਾਂ,
ਧੰਨ ਭਾਗ ਜੇ ਦਰਸ ਦਖਾਯਾ ਗਿਆ।
'ਸਜੇ ਕੰਨ ਦੇ ਮੁੰਦਰਾ ਗਿਆ ਕਿਥੇ',
ਸਣੇ ਕੰਨ ਹੀ ਜਿਵੇਂ ਉਡਾਯਾ ਗਿਆ।