ਪੰਨਾ:ਨਿਰਾਲੇ ਦਰਸ਼ਨ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮੪)

ਜੋਗੀ

ਫਿਰ ਤਿਲਕੂ ਨੂੰ ਸਿਖ ਆਖਦਾ, ਸੁਨ ਗਲ ਮੇਰੀ ਭਾਈ।
ਸਤਿਗੁਰੂ ਅਰਜਨ ਜੀ ਦੀ ਮੈਂ ਹੈ, ਸੁਣ ਲੀਤੀ ਵਡਿਆਈ।
ਕਿਤਨੀ ਕੂ ਹੈ ਉਮਰ ਗੁਰਾਂ ਦੀ, ਪਾਈ ਦਾਤ ਲਾਸਾਨੀ।
ਜਾਂ ਉਹਨਾਂ ਦੀ ਬਿਰਧ ਅਵੱਸਥਾ, ਜੇ ਹੈ ਉਮਰ ਜੁਵਾਨੀ।
ਤਿਲਕੂ ਅਗੋਂ ਬੋਲ ਮੁੜਕੇ, ਸੁਨ ਭਰਮਾਂ ਦੇ ਮਾਰੇ।
ਪੰਝੀ ਸਾਲ ਹੈ ਉਮਰ ਗੁਰਾਂ ਦੀ, ਸ਼ਕਤੀ ਵਾਨ ਨੇ ਭਾਰੇ।
ਕਹਿੰਦਾ ਜੋਗੀ ਚਲਕੇ ਜਾਣਾ, ਮੈਨੂੰ ਮੂਲ ਨਾਂ ਜਾਚੇ।
ਮੇਰੀ ਆਯੂ ਸਾਲ ਡੇਡ ਸੌ, ਉਹ ਨੇ ਉਮਰੋਂ ਬਚੇ।
ਸਿਖ ਕਿਹਾ ਫ਼ਰ ਜੋਗੀ ਸਾਹਿਬ, ਇੰਜ ਨਾਂ ਮੰਨ ਭਰਮਾਉ।
ਆਪਾ ਭਾਵ ਮਟਾਕੇ ਚਰਨੀ, ਸਤਗੁਰ ਜੀ ਦੀ ਜਾਉ।
ਮਹਾਂ ਪੁਰਸ਼ਾਂ ਦੀ ਆਯ ਦੇ ਵਲ, ਝਾਤ ਠੀਕ ਨਹੀਂ ਪਾਣੀ।
ਜਿਸਨੂੰ ਸਾਹਿਬ ਦੇਵ ਮਿਲਦੀ, ਉਸਨੂੰ ਦਾਤ ਰਬਾਣੀ।
ਫਿਰ ਕਿਹਾ ਜੋਗੀ ਨੇਏਦਾਂ, ਜੇ ਉਹ ਅੰਤਰ ਜਾਮੀ।
ਦਿਲ ਮੇਰੇ ਦੀ ਜੇਕਰ ਵਿਥਆ, ਪੁਛਨ ਆਪ ਸੁਵਾਮੀ।
ਤਾਂ ਮੈਂ ਅਪਨਾ ਗੁਰੂ ਉਹਨਾਂ ਨੂੰ, ਤਨ ਮਨ ਕਰਕੇ ਧਰਾਂ।
ਕਰਮਾਂ ਵਾਲੀ ਬੇੜੀ ਡੁਬੀ, ਭਵਜਲ ਵਿਚੋਂ ਤਾਰਾਂ।
ਏਸੇਤਰਾਂ ਵਿਚਾਰਾ ਅੰਦਰ, ਸਾਰਾ ਪੰਧ ਮੁਕਾਕੇ।
ਪਹੁੰਚ ਗਏ ਸਿਰੀ ਅੰਮਰਤ ਸਰ ਜੀ, ਸਿਖ ਤੇ ਭਰਮੀ ਆਕੇ।

ਗੁਰੂ ਜੀ

ਸੁਧਾ ਸਰ ਵਾਲੀ ਪੰਚਮ ਪਿਤਾ ਹੋਰੀ,
ਹਥੀਂ ਕਾਰ ਸੇਵਾ ਕਕਵਾਂਵਦੇ ਨੇ।