ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/142

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ, ਜਿਸ ਕਰਕੇ ਅੱਜ ਫਿਰ ਲੰਮੀ ਕਹਾਣੀ ਵਧੇਰੇ ਪ੍ਰਚਲਤ ਹੋ ਰਹੀ ਹੈ। ਅੱਜ ਯਥਾਰਥ ਦੇ ਬਹੁ-ਪਰਤੀ ਅਤੇ ਬਹੁ-ਦਿਸ਼ਾਵੀ ਰੂਪ ਨੂੰ ਦਿਖਾਉਣਾ ਬਹੁਤ ਜ਼ਰੂਰੀ ਹੈ। ਜੇ ਸਾਡਾ ਨਾਵਲ ਵਿਕਸਤ ਹੁੰਦਾ, ਤਾਂ ਸ਼ਾਇਦ ਨਿੱਕੀ ਕਹਾਣੀ ਇਸ ਪਾਸੇ ਵੱਲ ਕਦਮ ਨਾ ਪੁੱਟਦੀ। ਪਰ ਹੁਣ ਇਹ ਨਿੱਕੀ ਕਹਾਣੀ ਦੀ ਆਵਸ਼ਕਤਾ ਬਣ ਗਿਆ ਹੈ, ਕਿਉਂਕਿ ਨਿੱਕੀ ਕਹਾਣੀ ਫਿਰ ਵੀ ਸਾਡਾ ਸਭ ਤੋਂ ਵਧ ਪ੍ਰਫੁਲਤ ਅਤੇ ਗੰਭੀਰ ਸਾਹਿਤ-ਰੂਪ ਹੈ।

(ਕੇਂਦਰੀ ਪੰਜਾਬੀ ਲੇਖਕ ਸਭਾ ਦੀ
25,26,27 ਨਵੰਬਰ, 1983 ਨੂੰ,
ਚੰਡੀਗੜ੍ਹ ਵਿਚ ਹੋਈ ਦਸਵੀਂ
ਸਰਬ ਹਿੰਦ ਪੰਜਾਬੀ ਲੇਖਕ ਕਾਨਫ਼ਰੰਸ
ਵਿਚ ਪੜ੍ਹਿਆ ਗਿਆ।)

136