ਪੰਨਾ:ਨਿੱਕੀ ਕਹਾਣੀ ਅਤੇ ਪੰਜਾਬੀ ਨਿੱਕੀ ਕਹਾਣੀ - ਗੁਰਬਖ਼ਸ਼ ਸਿੰਘ ਫ਼ਰੈਂਕ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗਲਪਕਾਰ ਜਸਟਿਸ

ਮਹਿੰਦਰ ਸਿੰਘ ਜੋਸ਼ੀ

ਦੋ ਨਾਵਲ, ਦੱਸ-ਕਹਾਣੀ-ਸੰਗ੍ਰਹਿ, ਇਕ ਆਤਮਕਥਾ, ਬਹੁਤ ਸਾਰੀਆਂ ਕਵਿਤਾਵਾਂ ਅਤੇ ਹੋਰ ਕਈ ਕੁਝ, ਜੋ ਕਿ ਕਿਸੇ ਭਵਿਖ ਦੇ ਸਾਹਿਤ-ਖੋਜੀ ਦੇ ਲੱਭਣ ਦਾ ਮਸਾਲਾ ਹੋਵੇਗਾ, ਲਿਖ ਚੁੱਕੇ ਜਸਟਿਸ ਮਹਿੰਦਰ ਸਿੰਘ ਜੋਸ਼ੀ ਨੂੰ ਪੜ੍ਹਨ ਤੋਂ ਮੈਂ ਬਹੁਤ ਸਮਾਂ ਕਤਰਾਉਂਦਾ ਰਿਹਾ ਹਾਂ। ਡਰ ਇਹ ਸੀ ਕਿ ਨਿੱਤ ਜ਼ਿੰਦਗੀ ਵਿਚ ਲੋਕਾਂ ਤੋਂ ਸਹੁੰਆਂ ਚੁਕਾਉਂਦਾ ਰਿਹਾ ਵਿਅਕਤੀ ਅਚੇਤ ਤੌਰ ਉਤੇ ਵੀ ਆਪਣੀ ਲਿਖਤ ਹੇਠਾਂ ਲੁਕੀ ਹੋਈ ਧਾਰਨਾ ਬਣਾ ਸਕਦਾ ਹੈ ਕਿ "ਮੈ ਕਲਮ ਦੀ ਸਹੁੰ ਖਾ ਕੇ ਕਹਿੰਦਾ ਹਾਂ ਕਿ ਜੋ ਕੁਝ ਕਹਾਂਗਾ, ਸੱਚ ਕਹਾਂਗਾ, ਸੱਚ ਤੋਂ ਸਿਵਾ ਕੁਝ ਨਹੀਂ ਕਹਾਂਗਾ।" ਤੇ ਉਸ ਸੂਰਤ ਵਿਚ ਫਿਰ ਇਸ ਤਰ੍ਹਾਂ ਦੇ ਸਾਹਿਤ ਬਾਰੇ ਕਹਿਣ ਜੋਗਾ ਕੀ ਰਹਿ ਜਾਂਦਾ ਹੈ? ਹਾਲਾਂਕਿ ਇਹ ਸਹੁੰ ਖਾ ਕੇ ਵੀ ਕਿਹੜਾ ਸਾਰੇ ਸੱਚ ਹੀ ਕਹਿ ਦੇਂਦੇ ਹਨ। ਤੇ ਜੇ ਸਹੁੰਆਂ ਨਾਲ ਹੀ ਸੱਚ ਨਿਕਲਣਾ ਹੋਵੇ ਤਾਂ ਨਾ ਕਚਹਿਰੀਆਂ ਦੀ ਲੋੜ ਰਹਿ ਜਾਏ, ਨਾ ਜੱਜਾਂ ਦੀ।

ਸਾਹਿਤਕਾਰ ਦੀ ਕਲਾ ਸਾਰਾ ਕੁਝ ਅਤੇ ਹੁਬਹੂ ਦੱਸਣ ਵਿਚ ਨਹੀਂ ਹੁੰਦੀ। ਸਗੋਂ ਲੇਖਕ ਅਤੇ ਪਾਠਕ ਵਿਚਕਾਰ ਰਚਣੇਈ ਰਾਬਤਾ ਹੈ ਉਥੇ ਕਾਇਮ ਹੁੰਦਾ ਹੈ ਜਿਥੇ ਕਿਸੇ ਵਿਸ਼ੇਸ਼ ਮੰਤਕ ਦੇ ਅਧੀਨ ਇਸ ਸਾਰੇ ਕੁਝ ਵਿਚ ਕੋਈ ਖ਼ਾਲੀ ਥਾਂ ਛੱਡ ਦਿੱਤੀ, ਜਾਂਦੀ ਹੈ, ਹੂਬਹੂ ਵਿਚ ਕੋਈ ਵਖਰੇਵਾਂ ਲੈ ਆਂਦਾ ਜਾਂਦਾ ਹੈ। ਹੂਬਹੂ ਤਾਂ ਪ੍ਰਤੱਖ ਹੀ ਹੁੰਦਾ ਹੈ, ਪਰ ਜ਼ਿੰਦਗੀ ਪ੍ਰਤੱਖ ਵਿਚ ਆਪਣਾ ਸਾਰ ਨਹੀਂ ਰੱਖਦੀ। ਕਲਾ ਕੁਝ ਵੀ ਨਹੀਂ ਜੇ ਹੂਬਹੂ ਵਿਚ ਉਲਝ ਕੇ ਰਹਿ ਜਾਏ ਅਤੇ ਸਾਰੇ ਤਕ ਨਾ ਪਹੁੰਚੇ।

ਸਭ ਤੋਂ ਵੱਡੀ ਗੱਲ, ਕਿ ਲੇਖਕ ਸਿਰਫ਼ ਜੱਜ ਨਹੀਂ ਹੁੰਦਾ, ਗਵਾਹ ਵੀ ਹੁੰਦਾ ਹੈ। ਅਤੇ ਆਪਣੇ ਨਿਰਣੇ ਅਨੁਸਾਰ ਗਵਾਹੀ ਭੁਗਤ ਚੁੱਕਣ ਪਿਛੋਂ ਉਹ ਲੋਕਾਂ ਦੇ ਦਰਬਾਰ ਵਚ ਖੜਾ ਹੋ ਜਾਂਦਾ ਹੈ, ਇਹ ਪਤਾ ਕਰਨ ਲਈ ਕਿ ਉਹ ਕੀਤੇ ਕਾਰਜ ਲਈ ਸਜ਼ਾ ਦਾ ਹੱਕਦਾਰ ਹੈ, ਜਾਂ ਇਨਾਮ ਦਾ। ਵੈਸੇ ਇਹ ਦਰਬਾਰ ਵੀ ਆਪਣੇ ਫ਼ੈਸਲਿਆਂ ਵਿਚ ਏਨਾ ਆਪਹੁਦਰਾ ਹੋ ਸਕਦਾ ਹੈ, ਕਿ ਲੇਖਕ ਨੂੰ ਹੱਕੀ ਇਨਾਮ ਲਈ ਵੀ ਕਈ ਪੀੜ੍ਹੀਆਂ

ਉਡੀਕਣਾ ਪਵੇ।

137