'ਮੌਤ ਅਲੀ ਬਾਬੇ ਦੀ' ਅਤੇ ਸਮਕਾਲੀ ਯਥਾਰਬ
(ਸੰਖੇਪ ਟਿੱਪਣੀ)
ਅਜੀਤ ਕੌਰ ਦੀਆਂ ਕਹਾਣੀਆਂ ਦੀ ਪੁਸਤਕ ""ਮੌਤ ਅਲੀ ਬਾਬੇ ਦੀ"" ਦਾ ਰੀਵਿਊ ਉਸ ਘਸੇ-ਪਿਟੇ ਫ਼ਿਕਰੇ ਨਾਲ ਸ਼ੁਰੂ ਕਰਨ ਦੀ ਮਜਬੂਰੀ ਹੈ, ਜਿਹੜਾ ਹਰ ਨਵਾਂ ਬਣਿਆਂ ਆਲੋਚਕ (ਅਤੇ ਅਕਸਰ ਪੁਰਾਣਾ ਵੀ!) ਹਰ ਨਵੀਂ ਪੁਸਤਕ ਦਾ ਰੀਵੀਊ ਕਰਨ ਲਗਿਆਂ ਵਰਤਣਾ ਆਪਣਾ ਪਵਿੱਤਰ ਫ਼ਰਜ਼ ਸਮਝਦਾ ਹੈ - ਕਿ "ਇਹ ਪੁਸਤਕ ਆਪਣੇ ਸਾਹਿਤਰੂਪ ਵਿਚ ਇਕ ਮੀਲ-ਪੱਥਰ ਹੈ", ਜਾਂ "ਇਹ ਆਪਣੇ ਸਾਹਿਤ-ਰੂਪ ਨੂੰ ਇਕ ਛਲਾਂਗ ਨਾਲ ਅੱਗੇ ਲੈ ਗਈ ਹੈ। ਆਮ ਕਰਕੇ ਇਸ ਤਰ੍ਹਾਂ ਨਿਵਾਜਵੇਂ ਢੰਗ ਨਾਲ ਸਾਹਿਤਕਾਰ ਦੀ ਹੌਸਲਾ-ਅਫ਼ਜ਼ਾਈ ਲਈ ਲਿਖਿਆ ਜਾਂਦਾ ਹੈ। ਪਰ ਅਜੀਤ ਕੌਰ ਨੂੰ ਤਾਂ ਹੁਣ ਇਸ ਤਰ੍ਹਾਂ ਦੀ ਹੌਸਲਾ-ਅਫ਼ਜ਼ਾਈ ਦੀ ਲੋੜ ਨਹੀਂ। ਇਸ ਲਈ, ਉਸ ਦੀ ਇਸ ਪੁਸਤਕ ਬਾਰੇ ਟਿੱਪਣੀ ਕਰਦਿਆਂ ਇੰਝ ਕਹਿਣਾ ਇਹ ਸਿਰਫ਼ ਮੇਰੀ ਮਜਬੂਰੀ ਹੈ, ਕਿਉਂਕਿ ਇਹ ਪੁਸਤਕ ਸਚਮੁਚ ਹੀ ਨਿੱਕੀ ਕਹਾਣੀ ਵਿਚ ਇਕ ਮੀਲ-ਪੱਥਰ ਬਣਨ ਦੀ ਅਤੇ ਇਸ ਨੂੰ ਇਕ ਛਲਾਂਗ ਨਾਲ ਅੱਗੇ ਲਿਜਾਣ ਦੀ ਸਮਰੱਥਾ ਰੱਖਦੀ ਹੈ - ਘਟੋ ਘਟ ਆਪਣੀਆਂ ਤੇਰ੍ਹਾਂ ਵਿਚੋਂ ਅੱਧੀਆਂ ਤੋਂ ਵਧ ਕਹਾਣੀਆਂ ਕਰਕੇ।
ਆਧੁਨਿਕ ਪੰਜਾਬੀ ਸਾਹਿਤ ਵਿਚ ਕਲਾਤਮਕਤਾ ਦੇ ਪੱਖੋਂ ਵਧੇਰੇ ਘੋਲ ਨਿੱਕੀ ਕਹਾਣੀ ਦੇ ਖੇਤਰ ਵਿਚ ਹੀ ਘੁਲਿਆ ਗਿਆ ਹੈ। ਇਸ ਕਲਾਤਮਕਤਾ ਵਿਚ ਯਥਾਰਥ ਦੀ ਪਛਾਣ ਪਾਠਕ ਨੂੰ ਇਸ ਦਾ ਬੋਧ ਕਰਾਉਣ ਦੇ ਢੰਗ-ਤਰੀਕੇ ਲੱਭਣਾ, ਇਸ ਯਥਾਰਥ ਵਲ ਠੀਕ ਰਵੱਈਆ ਧਾਰਨ ਕਰਨਾ ਅਤੇ ਪਾਠਕ ਵਿਚ ਵੀ ਇਹ ਰਵੱਈਆ ਪੈਦਾ ਕਰਨ ਦੇ ਕਲਾਤਮਿਕ ਸਾਧਨ ਅਪਣਾਉਣਾ - ਇਹ ਸਾਰਾ ਕੁਝ ਸ਼ਾਮਲ ਹੈ।
ਅੱਜ ਦੇ ਯਥਾਰਥ ਦੀ ਪਛਾਣ ਇਸ ਦਾ ਦੁਖਾਂਤਕ ਹੋਣਾ ਹੈ। ਪਰ ਇਹ ਦੁਖਾਂਤ ਕਿਸ ਤਰ੍ਹਾਂ ਦਾ ਹੈ, ਅਤੇ ਕਿਵੇਂ ਪੇਸ਼ ਕੀਤਾ ਜਾਣਾ ਮੰਗਦਾ ਹੈ? ਪਰਤੱਖ ਤੌਰ ਉਤੇ ਇਹ ਦੁਖਾਂਤ ਕਲਾਸਕੀ ਕਿਸਮ ਦਾ ਦੁਖਾਂਤ ਨਹੀਂ, ਕਿਉਂਕਿ ਇਸ ਵਿਚ ਜਿਸ ਵਿਅਕਤੀ ਨਾਲ ਦੁਖਾਂਤ ਵਾਪਰ ਰਿਹਾ ਹੈ, ਉਹ ਸਮੇਂ ਦੇ ਯਥਾਰਥ ਦਾ ਨਾਇਕ ਨਹੀਂ ਅਤੇ ਜਿਹੜਾ ਨਾਇਕ ਹੈ, ਉਸ ਨਾਲ ਪ੍ਰਤੱਖ ਤੌਰ ਉਤੇ ਦੁਖਾਂਤ ਨਹੀਂ ਵਾਪਰ ਰਿਹਾ। ਇਸ ਲਈ ਕਲਾਸਕੀ ਕਿਸਮ
157